ਨਿਊਯਾਰਕ/ਵੈਨਕੂਵਰ (ਰਾਜ ਗੋਗਨਾ)— ਬੀਤੇ ਦਿਨ ਕੈਨੇਡਾ ਦੀ ਧਰਤੀ ਤੋਂ 6 ਸਿੱਖਾਂ ਦਾ ਇਕ ਕਾਫਲਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੂਰਬ ਦੀ ਆਮਦ ਵਿਚ ਪੰਜਾਬ ਪਹੁੰਚਣ ਲਈ ਰਵਾਨਾ ਹੋਇਆ। ਇਹ ਜੱਥਾ ਕੈਨੇਡਾ ਤੋਂ ਬਾ-ਰਾਸਤਾ ਅਮਰੀਕਾ, ਇੰਗਲੈਂਡ ਅਤੇ ਯੂਰਪ ਸਮੇਤ ਕੋਈ 20 ਦੇਸ਼ਾ ਵਿਚੋਂ ਦੀ ਗੁਜ਼ਰਦਾ ਹੋਇਆ, ਪਾਕਿਸਤਾਨ ਵਿਚਲੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦਿਆਂ, ਲੱਗਭਗ 40 ਦਿਨ ਦਾ ਸਫਰ ਤੈਅ ਕਰਕੇ ਵਾਹਗਾ ਬਾਰਡਰ ਜ਼ਰੀਏ ਪੰਜਾਬ ਦਾਖਲ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗਾ।
-ll.jpg)
ਸਿੱਖ ਮੋਟਰ-ਸਾਈਕਲ ਕਲੱਬ ਕੈਨੇਡਾ ਦੀ ਇਹ ਸੰਸਥਾ ਜਿੰਨ੍ਹਾਂ ਵਿਚ ਸਰਦਾਰ ਪ੍ਰਰਵਜੀਤ ਸਿੰਘ ਤੱਖਰ, ਜਤਿੰਦਰ ਸਿੰਘ, ਸਰਦਾਰ ਆਜ਼ਾਦ ਸਿੰਘ ਸਿੱਧੂ, ਸਰਦਾਰ ਜੰਟਾ ਸਿੰਘ ਧਾਲੀਵਾਲ, ਸਰਦਾਰ ਸੁਖਬੀਰ ਸਿੰਘ ਜਸਮੀਤ ਸਿੰਘ ਹੋਰਾਂ ਵੱਲੋਂ ਇਸ ਜੋਖਿਮ ਭਰਪੂਰ ਸਫਰ ਦਾ ਉਪਰਾਲਾ, ਦਸਤਾਰ ਦੀ ਸ਼ਾਨ ਵਧਾਉਣ ਖ਼ਾਤਰ, ਅਤੇ ਸੱਚੇ ਪਾਤਸ਼ਾਹ ਦਾ ਵਾਕ 'ਮਾਣਸ ਕੀ ਜਾਤ ਸਭੈ ਏਕੇ ਪਹਿਚਾਨਬੋ'” ਦਾ ਖ਼ੂਬਸੂਰਤ ਪੈਗ਼ਾਮ ਕੁੱਲ ਦੁਨੀਆ ਵਿਚ ਵੰਡਦੇ ਹੋਏ ਖਾਲਸਾ ਏਡ ਵਰਗੀ ਇਕ ਵੱਕਾਰੀ ਸੰਸਥਾ ਵਾਸਤੇ ਮਾਲੀ ਸਹਾਇਤਾ ਜੁਟਾਉਣ ਵਾਸਤੇ ਕੀਤਾ ਜਾ ਰਿਹਾ ਹੈ।ਇਸ ਜੱਥੇ ਨੂੰ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਰਵਾਨਾ ਕੀਤਾ। ਇੱਥੇ ਦੱਸ ਦਈਏ ਕਿ ਖਾਲਸਾ ਏਡ ਉਹ ਸੰਸਥਾ ਹੈ ਜਿਸ ਨੇ ਜਾਤ-ਪਾਤ, ਧਰਮ, ਨਸਲ ਤੋਂ ਉੱਪਰ ਉਠ ਕੇ ਮਜ਼ਲੂਮਾਂ ਬੇਸਹਾਰਿਆਂ ਦੀ ਅਤੇ ਮਨੁੱਖਤਾ ਦਾ ਜਿੱਥੇ ਘਾਣ ਹੁੰਦਾ ਹੋਵੇ ਦੀ ਸੇਵਾ ਕਰਦੀ ਹੈ।
ਪਵਿੱਤਰਤਾ 'ਚ ਹੀ ਪਰਮਾਤਮਾ ਦਾ ਵਾਸ ਹੁੰਦੇ : ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲੇ
NEXT STORY