ਸਰੀ- ਬ੍ਰਿਟਿਸ਼ ਕੋਲੰਬੀਆ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਵਲੋਂ ਜਿੱਤਣ ਵਾਲੇ ਕੁੱਲ 9 ਪੰਜਾਬੀਆਂ ਵਿਚੋਂ 4 ਨੂੰ ਜੌਨ ਹੌਰਗਨ ਨੇ ਵੀਰਵਾਰ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕੀਤਾ ਹੈ।
ਵਿਧਾਇਕ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਮੰਤਰੀ ਬਣਾਇਆ ਗਿਆ ਹੈ, ਉੱਥੇ ਹੀ ਰਚਨਾ ਸਿੰਘ ਤੇ ਨਿੱਕੀ ਸ਼ਰਮਾ ਨੂੰ ਸੰਸਦੀ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹੈਰੀ ਬੈਂਸ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਲੇਬਰ ਮੰਤਰੀ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਹੈ। ਉਹ 2005 ਤੋਂ ਸਰੀ-ਨਿਊਟਨ ਤੋਂ ਐੱਨ. ਡੀ. ਪੀ. ਦੇ ਵਿਧਾਇਕ ਬਣਦੇ ਆ ਰਹੇ ਹਨ।
ਪ੍ਰੀਮੀਅਰ ਜੌਨ ਹੌਰਗਨ ਦੀ ਨਵੀਂ ਕੈਬਨਿਟ ਵਿਚ 20 ਮੰਤਰੀ ਅਤੇ 4 ਰਾਜ ਮੰਤਰੀ ਸ਼ਾਮਲ ਹਨ। ਕੈਬਨਿਟ ਦੇ ਸਮਰਥਨ ਲਈ 13 ਸੰਸਦੀ ਸਕੱਤਰ ਚੁਣੇ ਗਏ ਹਨ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਤਕਨਾਲੋਜੀ ਅਤੇ ਖੋਜ ਸਣੇ ਕਈ ਵਿਭਾਗ ਸ਼ਾਮਲ ਹਨ। ਕੈਬਨਿਟ ਅਤੇ ਸੰਸਦੀ ਸਕੱਤਰ ਚੁਣੇ ਗਏ ਵਿਧਾਇਕਾਂ ਵਿੱਚੋਂ ਰਵੀ ਕਾਹਲੋਂ ਨੂੰ ਰੁਜ਼ਗਾਰ, ਆਰਥਿਕ ਸੁਧਾਰ ਤੇ ਖੋਜ ਮੰਤਰੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਪੰਜਾਬ 'ਚ MSP 'ਤੇ ਹੁਣ ਤੱਕ ਸਭ ਤੋਂ ਵੱਧ ਹੋਈ ਝੋਨੇ ਦੀ ਖ਼ਰੀਦ
ਸੰਸਦੀ ਸਕੱਤਰ ਚੁਣੀ ਗਈ ਪੰਜਾਬਣ ਵਿਧਾਇਕਾ ਰਚਨਾ ਸਿੰਘ ਨੂੰ ਨਸਲਵਾਦ ਵਿਰੋਧੀ ਪਹਿਲਕਦਮੀਆਂ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿੱਕੀ ਸ਼ਰਮਾ ਨੂੰ ਭਾਈਚਾਰਾ ਵਿਕਾਸ ਅਤੇ ਨੌਨ-ਪ੍ਰੋਫਿਟ ਵਿਭਾਗ ਦਿੱਤਾ ਗਿਆ ਹੈ। ਨਿੱਕੀ ਸ਼ਰਮਾ ਪੇਸ਼ੇ ਵਜੋਂ ਵਕੀਲ ਹੈ ਅਤੇ ਵੈਨਕੁਵਰ-ਹਾਸਟਿੰਗਜ਼ ਤੋਂ ਐੱਮ. ਐੱਲ. ਏ. ਹੈ।
ਬਲਾਤਕਾਰ ਦੇ ਦੋਸ਼ੀ ਨੂੰ ਸ਼ਰੇਆਮ ਪਏ 146 ਕੋਹੜੇ, ਰੋਇਆ ਪਰ ਰਹਿਮ ਨਹੀਂ
NEXT STORY