ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ 'ਚ ਖੜ੍ਹੇ ਹੋ ਕੇ ਕਿਹਾ ਸੀ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਹੈ, ਪਰ ਹੁਣ ਅੱਤਵਾਦੀ ਨਿੱਝਰ ਦੀ ਨਾਗਰਿਕਤਾ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹਰਦੀਪ ਸਿੰਘ ਨਿੱਝਰ ਖ਼ਿਲਾਫ਼ ਇੰਟਰਪੋਲ ਨੋਟਿਸ ਜਾਰੀ ਹੋਣ ਦੇ ਬਾਵਜੂਦ ਕੈਨੇਡਾ ਨੇ 2015 ਵਿਚ ਉਸ ਨੂੰ ਨਾਗਰਿਕਤਾ ਦਿੱਤੀ ਸੀ। ਕੈਨੇਡਾ ਵੱਲੋਂ ਇੰਟਰਪੋਲ ਨੋਟਿਸ ਜਾਰੀ ਹੋਣ ਦੇ ਬਾਵਜੂਦ ਹਰਦੀਪ ਸਿੰਘ ਨਿੱਝਰ ਨੂੰ ਨਾਗਰਿਕਤਾ ਦੇਣਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਕੈਨੇਡਾ ਨੂੰ ਉਸ ਨੂੰ ਨਾਗਰਿਕਤਾ ਦੇਣ ਦੀ ਬਜਾਏ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਸੀ ਕਿਉਂਕਿ ਉਸ ਖ਼ਿਲਾਫ਼ 2014 ਵਿਚ ਹੀ ਇੰਟਰਪੋਲ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਦੇ ਖਿਲਾਫ ਭਾਰਤ ਦੀ ਖੁਫੀਆ ਏਜੰਸੀ ਐੱਨ.ਆਈ.ਏ. ਨੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ 'ਚ ਬਦਲਾਅ, ਨਹੀਂ ਜਾਣਗੇ ਫਿਰੋਜ਼ਪੁਰ
ਇਸ ਦੌਰਾਨ ਨਿੱਝਰ ਬਾਰੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਹ 1996 ਵਿਚ ਰਵੀ ਸ਼ਰਮਾ ਦੇ ਨਾਂ 'ਤੇ ਪਾਸਪੋਰਟ ਬਣਵਾ ਕੇ ਕੈਨੇਡਾ ਆਇਆ ਸੀ ਅਤੇ ਕੈਨੇਡਾ ਵਿੱਚ ਟਰੱਕ ਡਰਾਈਵਰ ਅਤੇ ਪਲੰਬਰ ਦਾ ਕੰਮ ਕਰਦਾ ਸੀ। ਇਸ ਤੋਂ ਬਾਅਦ ਉਹ ਖ਼ਾਲਿਸਤਾਨੀਆਂ ਵਿਚ ਸ਼ਾਮਲ ਹੋ ਗਿਆ। 2012 ਵਿਚ ਵਿਸਾਖੀ ਵਾਲੇ ਦਿਨ ਉਹ ਪਾਕਿਸਤਾਨ ਗਿਆ ਸੀ ਅਤੇ ਉਥੇ ਅੱਤਵਾਦੀ ਜਗਤਾਰ ਸਿੰਘ ਤਾਰਾ ਨੂੰ ਵੀ ਮਿਲਿਆ ਸੀ। 2015 ਵਿਚ ਉਹ ਖ਼ਾਲਿਸਤਾਨੀ ਟਾਈਗਰ ਫੋਰਸ ਦਾ ਮੁਖੀ ਬਣਿਆ। ਇਸ ਤੋਂ ਪਹਿਲਾਂ ਇੰਟਰਪੋਲ ਨੇ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਪਰ ਕੈਨੇਡਾ ਵੱਲੋਂ ਦੋ ਵਾਰ ਸਿਆਸੀ ਸ਼ਰਨ ਲਈ ਉਸ ਦੀ ਬੇਨਤੀ ਨੂੰ ਰੱਦ ਕਰਨ ਦੇ ਬਾਵਜੂਦ ਉਸ ਨੂੰ 3 ਮਾਰਚ 2015 ਨੂੰ ਨਾਗਰਿਕਤਾ ਦਿੱਤੀ ਗਈ ਸੀ। ਹੁਣ ਇਸ ਮਾਮਲੇ 'ਚ ਕੈਨੇਡਾ ਸਰਕਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕਾਕੜ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਚੁੱਕਿਆ ਜੰਮੂ-ਕਸ਼ਮੀਰ ਦਾ ਮੁੱਦਾ
NEXT STORY