ਸਰੀ—ਬ੍ਰਿਟਿਸ਼ ਕੋਲੰਬੀਆ 'ਚ ਸਰੀ ਦੇ ਆਰ.ਸੀ.ਐੱਮ.ਪੀ. ਸੁਪਰੀਡੈਂਟ ਮਨਦੀਪ ਮੈਨੀ ਬਣਿਆ ਚੀਫ ਸੁਪਰੀਟੈਂਡੈਂਟ ਬਣਾ ਦਿੱਤਾ ਿਗਆ ਹੈ। ਬੀ.ਸੀ. 'ਚ ਕਿਹਾ ਗਿਆ ਹੈ ਕਿ ਅਹੁਦਾ ਹਾਸਲ ਕਰਨ ਵਾਲੇ ਉਹ ਪਹਿਲਾ ਭਾਰਤੀ ਮੂਲ ਦਾ ਕੈਨੇਡੀਅਨ ਬਣ ਗਿਆ ਹੈ। ਮਨਦੀਪ ਮੈਨੀ ਮਾਨ ਦਾ ਜਨਮ ਬੇਸ਼ੱਕ ਕੈਨੇਡਾ 'ਚ ਹੋਇਆ ਹੈ ਪਰ ਉਸ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ। ਉਸ ਦਾ ਪਰਿਵਾਰ ਪੰਜਾਬੀ ਹੈ। ਉਹ ਹੁਣ ਐਸਿਸਟੈਂਟ ਡਿਸਟ੍ਰਿਕਟ ਕਮਾਂਡਰ/ਅਪ੍ਰੇਸ਼ਨ ਆਫਸਰ, ਲੋਅਰ ਮੈਨਲੈਂਡ ਡਿਸਟ੍ਰਿਕਟ 'ਚ ਤਾਇਨਾਤ ਹੋਣਗੇ। ਮਈ 2017 'ਚ ਸਰੀ ਦੇ ਆਰ.ਸੀ.ਐੱਮ.ਪੀ. ਆਫਰ-ਇੰਚਾਕਡ ਅਤੇ ਮੁੱਖ ਸੁਪਰੀਟੈਂਡੈਂਟ ਬਿੱਲ ਫੋਰਡੀ ਨੇ ਮਾਨ ਨੂੰ ਤਰੱਕੀ ਦੇ ਕੇ ਇਨਵੈਸੀਗੇਟਿਵ ਸਰਵਿਸਜ਼ ਆਫਸਰ ਵਿਭਾਗ ਦਾ ਸੁਪਰੀਟੈਂਡੈਂਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਮਨਦੀਪ ਮਾਨ ਚੀਫ ਸੁਪਰੀਟੈਂਡੈਂਟ ਬਣ ਗਏ ਹਨ। ਨਵਾਂ ਅਹੁਦਾ ਮਿਲਣ 'ਤੇ ਮਾਨ ਹੁਣ ਸਰੀ ਡਿਟੈਚਮੈਂਟ ਦੇ ਸਾਰੇ ਜਾਂਚ ਪੱਧਰਾਂ ਦੀ ਨਿਗਰਾਨੀ ਕਰਨਗੇ ਜਿਨ੍ਹਾਂ 'ਚ ਡਰੱਗ, ਵੱਡੇ ਅਪਰਾਧ, ਜਾਇਦਾਦ ਸਬੰਧੀ ਜੁਰਮ, ਸਪੈਸ਼ਲ ਪ੍ਰੋਜੈਕਟਸ ਇਨਵੈਸਟੀਗੇਸ਼ਨ ਇਨਫੋਰਸਮੈਂਟ ਸੈਕਸ਼ਨ ਆਦਿ ਸ਼ਾਮਲ ਹਨ। ਮਾਨ ਨੂੰ ਆਰ.ਸੀ.ਐੱਮ.ਪੀ. ਨਾਲ ਜੁੜੇ ਹੋਏ 25 ਤੋਂ ਵਧ ਸਾਲ ਹੋ ਚੁੱਕੇ ਹਨ ਅਤੇ ਉਹ ਇਸ ਦੌਰਾਨ ਲੋਅਰ ਮੈਨਲੈਂਡ ਖੇਤਰ 'ਚ ਤਾਇਨਾਤ ਰਹੇ ਹਨ। ਸਰੀ 'ਚ ਜਨਰਲ ਡਿਊਟੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਮਾਨ ਜਲਦੀ ਹੀ ਤਰੱਕੀ ਕਰਕੇ ਜਾਂਚ ਸੇਵਾਵਾਂ ਵਿਭਾਗ ਨਾਲ ਜੁੜ ਗਏ ਅਤੇ ਸਰੀ ਡਰੱਗ ਸੈਕਸ਼ਨ 'ਚ ਅਹੁਦਾ ਹਾਸਲ ਕਰ ਲਿਆ।
ਉਨ੍ਹਾਂ ਨੇ 15 ਸਾਲ ਜਾਂਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਊਹ ਵੀ ਡਿਵੀਜ਼ਨ ਅੰਡਰਕਵਰ ਯੂਨਿਟ, ਨਾਰਥ ਵੈਨਕੂਵਰ ਆਰ.ਪੀ.ਐੱਮ.ਪੀ. ਜਨਰਲ ਇਨਵੈਸਟੀਗੇਸ਼ਨ ਨਾਲ ਜੁੜੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਸੱਤ ਸਾਲ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨਾਲ ਬਤੀਤ ਕੀਤੇ। ਉਨ੍ਹਾਂ ਨੇ ਐਮਰਜੰਸੀ ਰਿਸਪਾਂਸ ਟੀਮ ਦੇ ਮੈਂਭਰ ਵਜੋਂ ਵੀ ਸੇਵਾਵਾਂ ਨਿਭਾਈਆਂ। 2011 'ਚ ਉਹ ਮੇਜਰ ਕਰਾਈਮ ਸੈਕਸ਼ਨ 'ਚ ਇਕ ਟੀਮ ਕਮਾਂਡਰ ਵਜੋਂ ਸਰੀ ਡਿਟੈਚਮੈਂਟ 'ਚ ਪਰਤ ਆਏ ਅਤੇ ਇਸ ਮਗਰੋਂ ਉਨ੍ਹਾਂ ਨੂੰ ਮੇਜਰ ਕਰਾਈਮ ਦੇ ਸੀਨੀਅਰ ਇਨਵੈਸਟੀਗੇਟਰ ਵਜੋਂ ਤਰੱਕੀ ਮਿਲ ਗਈ। ਬਿੱਲ ਫੋਰਡੀ ਨੇ ਦੱਸਿਆ ਕਿ ਮਨਦੀਪ ਮੈਨੀ ਮਾਨ ਬ੍ਰਿਟਿਸ਼ ਕੋਲੰਬੀਆ 'ਚ ਭਾਰਤੀ ਮੂਲ ਦਾ ਪਹਿਲਾ ਕੈਨੇਡੀਅਨ ਬਣ ਗਿਆ ਹੈ, ਜਿਸ ਨੇ ਆਰ.ਸੀ.ਐੱਮ.ਪੀ. ਦੇ ਸੁਪਰੀਟੈਂਡੈਂਟ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਨ ਸਾਡੇ ਨੌਜਵਾਨਾਂ ਲਈ ਇਕ ਵਧੀਆ ਮਾਗਰ ਦਰਸ਼ਕ ਬਣ ਗਏ ਹਨ। ਇਸ ਤੋਂ ਇਲਾਵਾ ਮਾਨ ਨੂੰ ਇਹ ਅਹੁਦਾ ਮਿਲਣ 'ਤੇ ਸਰੀ 'ਚ ਰਹਿੰਦੇ ਭਾਰਤੀ ਮੂਲ ਦੇ ਭਾਈਚਾਰੇ ਦੇ ਸਰੀ ਆਰ.ਸੀ.ਐੱਮ.ਪੀ. ਨਾਲ ਵਧੀਆ ਸੰਬਧ ਬਣਨਗੇ। ਦੱਸਣਯੋਗ ਹੈ ਕਿ ਮਨਦੀਪ ਮੈਨੀ ਮਾਨ ਦਾ ਜਨਮ ਅਤੇ ਪਾਲਣ-ਪੋਸ਼ਣ ਬ੍ਰਿਟਿਸ਼ ਕੋਲੰਬੀਆ 'ਚ ਹੋਇਆ ਹੈ ਅਤੇ ਉਹ 21 ਸਾਲਾਂ ਤੋਂ ਪਰਿਵਾਰ ਸਮੇਤ ਸਰੀ 'ਚ ਰਹਿ ਰਹੇ ਹਨ। ਮਾਨ ਦਾ ਪਰਿਵਾਰਕ ਪਿਛੋਕੜ ਪੰਜਾਬੀ ਹੋਣ ਕਾਰਨ ਉਹ ਵਧੀਆ ਪੰਜਾਬੀ ਬੋਲਦੇ ਹਨ। ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਵੈਟੀਗੇਟਿਵ ਸਰਵਿਸਜ਼ 'ਚ ਨਵਾਂ ਅਹੁਦਾ ਲਿਣ 'ਤੇ ਉਹ ਬਹੁਤ ਖੁਸ਼ ਹੈ ਅਤੇ ਉਹ ਆਪਣੀ ਟੀਮ ਨਾਲ ਮਿਲ ਕੇ ਅਪਰਾਧਾਂ ਨੂੰ ਨੱਥ ਪਾਉਣ ਦਾ ਯਤਨ ਕਰੇਗਾ।
ਪ੍ਰਮਾਣੂ ਸਮਝੌਤੇ 'ਚ ਬਦਲਾਅ ਨੂੰ ਸਵੀਕਾਰ ਨਹੀਂ ਕਰੇਗਾ ਈਰਾਨ
NEXT STORY