ਓਟਾਵਾ (ਏਜੰਸੀ)- ਕੈਨੇਡਾ ਵਿੱਚ ਹੁਣ ਤੱਕ ਮੰਕੀਪਾਕਸ ਦੀ ਲਾਗ ਦੇ 1228 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਪਬਲਿਕ ਹੈਲਥ ਏਜੰਸੀ (PHAC) ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸਿਹਤ ਏਜੰਸੀ ਅਨੁਸਾਰ ਓਨਟਾਰੀਓ ਵਿੱਚ 582, ਕਿਊਬਿਕ ਵਿੱਚ 478, ਬ੍ਰਿਟਿਸ਼ ਕੋਲੰਬੀਆ ਵਿੱਚ 129, ਅਲਬਰਟਾ ਵਿੱਚ 31, ਸਸਕੈਚਵਨ ਵਿੱਚ 3, ਯੂਕੋਨ ਵਿੱਚ 3 ਅਤੇ ਨਿਊ ਬਰੰਜ਼ਵਿਕ, ਮੈਨੀਟੋਬਾ ਅਤੇ ਨਿਊ ਬਰੰਜ਼ਵਿਕ ਵਿੱਚ 1-1 ਮਾਮਲੇ ਦਰਜ ਕੀਤੇ ਗਏ ਹਨ।
ਏਜੰਸੀ ਨੇ ਸੂਬਿਆਂ ਅਤੇ ਖੇਤਰਾਂ ਵਿੱਚ ਇਮਵਾਮਿਊਨ ਵੈਕਸੀਨ ਦੀਆਂ 1 ਲੱਖ ਤੋਂ ਵੱਧ ਖੁਰਾਕਾਂ ਉਪਲੱਬਧ ਕਰਾਈਆਂ ਹਨ। ਹੁਣ ਤੱਕ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ।
ਟਰੰਪ ਦੀ ਫਲੋਰੀਡਾ ਰਿਹਾਇਸ਼ ਤੋਂ ਬਰਾਮਦ 15 ਬਕਸਿਆਂ 'ਚੋਂ 14 'ਚ ਸਨ ਗੁਪਤ ਦਸਤਾਵੇਜ਼ : FBI
NEXT STORY