ਬ੍ਰੈਂਪਟਨ (ਏਜੰਸੀ)- ਸੋਮਵਾਰ ਨੂੰ 1 ਜੁਲਾਈ ਵਾਲੇ ਦਿਨ ਪੂਰੇ ਕੈਨੇਡਾ ਵਿਚ 152ਵਾਂ ਕੈਨੇਡਾ ਡੇਅ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬੀਆਂ ਨੇ ਕੈਨੇਡਾ ਵਿਚ ਸਖ਼ਤ ਮਿਹਨਤ ਸਦਕਾ ਸਿਖਰਲਾ ਮੁਕਾਮ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਵੱਸਦੇ ਇਕ ਪੰਜਾਬੀ ਵਿਅਕਤੀ ਵਲੋਂ ਕੈਨੇਡਾ ਡੇਅ ਨੂੰ ਸਮਰਪਿਤ ਇਕ ਖਾਸ ਕਿਸਮ ਦਾ ਝੰਡਾ ਤਿਆਰ ਕੀਤਾ ਗਿਆ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਇਹ ਝੰਡਾ ਬਣਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਕਲਾਕਾਰ ਬਲਜਿੰਦਰ ਸੇਖਾ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਗੋ ਕੈਨੇਡਾ' ਗੀਤ ਵੀ ਗਾਇਆ ਸੀ, ਜਿਸ ਨੂੰ ਹਰ ਪਾਸਿਓਂ ਪਿਆਰ ਮਿਲਿਆ ਸੀ, ਨੇ ਆਪਣੀ ਟੀਮ ਦੇ ਸਹਿਯੋਗ ਨਾਲ ਦੁਨੀਆਂ ਦਾ ਪਹਿਲਾ ਮੋਤੀ ਜੜਿਆ ਕਨੈਡੀਅਨ ਝੰਡਾ ਤਿਆਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਝੰਡਾ ਬਣਾਉਣ ਵਿਚ 28 ਦਿਨ ਦਾ ਸਮਾਂ ਅਤੇ ਤਕਰੀਬਨ 6500 ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਝੰਡੇ ਨੂੰ ਹੱਥੀਂ ਤਿਆਰ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦਾ ਸਾਥ ਚਰਨਜੀਤ ਸਿੰਘ ਜਗਰਾਓਂ ਨੇ ਦਿੱਤਾ ਹੈ। ਝੰਡਾ ਤਿਆਰ ਹੋਣ ਤੋਂ ਬਾਅਦ ਕਲਾਕਾਰ ਬਲਜਿੰਦਰ ਕਾਫੀ ਚਰਚਾ ਵਿਚ ਹਨ, ਟੀ.ਵੀ. ਚੈਨਲਾਂ 'ਤੇ ਹਰ ਪਾਸੇ ਇਸ ਖਾਸ ਝੰਡੇ ਦੀ ਚਰਚਾ ਹੋ ਰਹੀ ਹੈ।
ਇਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਲਜਿੰਦਰ ਗੋ ਕੈਨੇਡਾ ਗੀਤ ਵੀ ਗਾ ਚੁੱਕੇ ਹਨ, ਜਿਸ ਦੀ ਵੀਡੀਓ ਦੀ ਚਰਚਾ ਪੰਜਾਬੀ ਹੀ ਨਹੀਂ ਸਗੋਂ ਸਾਰੇ ਕੈਨੇਡੀਅਨ ਭਾਈਚਾਰੇ ਵਿੱਚ ਹੋਈ ਸੀ। ਬਲਜਿੰਦਰ ਵਲੋਂ ਗਾਏ ਗੀਤ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਨਮਾਨਤ ਕਰ ਚੁੱਕੇ ਹਨ। ਬਰੈਂਪਟਨ ਦੇ ਰਹਿਣ ਵਾਲੇ ਬਲਜਿੰਦਰ ਸੇਖਾ ਨੇ ਦੱਸਿਆ ਕਿ ਉਹ ਪਿਛਲੇ ਡੇਢ ਇਸ 'ਤੇ ਕੰਮ ਕਰ ਰਹੇ ਹਨ।
ਕੁਈਨਜ਼ਲੈਂਡ 'ਚ ਡਰਾਈਵਰਾਂ ਲਈ ਲਾਗੂ ਹੋ ਸਕਦਾ ਹੈ ਇਹ ਸਖਤ ਨਿਯਮ
NEXT STORY