ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਓਲੰਪਿਕ ਕਮੇਟੀ ਨੇ ਇਟਲੀ 'ਚ ਮਿਲਾਨ–ਕੋਰਟੀਨਾ ਵਿੱਚ ਹੋਣ ਵਾਲੀਆਂ ਸਰਦੀ ਓਲੰਪਿਕ ਖੇਡਾਂ ਦੀ ਉਦਘਾਟਨੀ ਰਸਮ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਲਈ ਦੋ ਪ੍ਰਸਿੱਧ ਖਿਡਾਰੀਆਂ ਦੀ ਚੋਣ ਕੀਤੀ ਹੈ। ਮੋਗਲ ਸਕੀ ਦੇ ਸਿਤਾਰੇ ਮਿਕਾਈਲ ਕਿੰਗਜ਼ਬਰੀ ਅਤੇ ਐਲਪਾਈਨ ਸਕੀਅਰ ਮੈਰੀਅਲ ਥਾਮਪਸਨ ਨੂੰ ਕੈਨੇਡਾ ਦੇ ਝੰਡਾਬਰਦਾਰ ਬਣਾਇਆ ਗਿਆ ਹੈ।
ਉਦਘਾਟਨੀ ਸਮਾਰੋਹ 6 ਫ਼ਰਵਰੀ ਨੂੰ ਇਟਲੀ ਵਿੱਚ ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ ਆਯੋਜਿਤ ਕੀਤਾ ਜਾਵੇਗਾ। ਮਿਕਾਈਲ ਕਿੰਗਜ਼ਬਰੀ ਮੋਗਲ ਸਕੀ ਵਿੱਚ ਦੁਨੀਆ ਦੇ ਸਭ ਤੋਂ ਕਾਮਯਾਬ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਓਲੰਪਿਕ ਤੇ ਵਿਸ਼ਵ ਪੱਧਰੀ ਤਗਮੇ ਜਿੱਤ ਚੁੱਕਾ ਹੈ। ਦੂਜੇ ਪਾਸੇ, ਮੈਰੀਅਲ ਥਾਮਪਸਨ ਐਲਪਾਈਨ ਸਕੀ ਵਿੱਚ ਕੈਨੇਡਾ ਦੀ ਮਜ਼ਬੂਤ ਖਿਡਾਰਨ ਵਜੋਂ ਜਾਣੀ ਜਾਂਦੀ ਰਹੀ ਹੈ।
ਕੈਨੇਡਾ ਦੀ ਓਲੰਪਿਕ ਕਮੇਟੀ ਦਾ ਕਹਿਣਾ ਹੈ ਕਿ ਦੋਵੇ ਖਿਡਾਰੀ ਸਿਰਫ਼ ਆਪਣੇ ਖੇਡ ਪ੍ਰਦਰਸ਼ਨ ਲਈ ਹੀ ਨਹੀਂ, ਟੀਮ ਵਧੀਆ ਭਾਵਨਾ ਲਈ ਵੀ ਜਾਣੇ ਜਾਂਦੇ ਹਨ। ਕੈਨੇਡਾ ਭਰ ਦੇ ਖੇਡ ਪ੍ਰੇਮੀਆਂ ਨੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਦੋਹਾਂ ਖਿਡਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉਮੀਦ ਜਤਾਈ ਹੈ ਕਿ ਮਿਲਾਨ–ਕੋਰਟੀਨਾ ਦੀਆਂ ਖੇਡਾਂ ਵਿੱਚ ਕੈਨੇਡਾ ਸ਼ਾਨਦਾਰ ਪ੍ਰਦਰਸ਼ਨ ਕਰੇਗਾ।
ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗਣਗੀਆਂ ਰੌਣਕਾਂ
NEXT STORY