ਓਟਾਵਾ (ਆਈ.ਏ.ਐੱਨ.ਐੱਸ.)- ਰੂਸ ਵੱਲੋਂ ਯੂਕ੍ਰੇਨ ਦੇ ਹਮਲੇ ਦੇ ਬਾਅਦ ਕੈਨੇਡਾ ਨੇ ਉਸ 'ਤੇ ਵੱਡੇ ਪੱਧਰ 'ਤੇ ਪਾਬੰਦੀਆਂ ਲਗਾਈਆਂ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਰੂਸੀ ਤੇਲ, ਗੈਸ ਅਤੇ ਰਸਾਇਣਕ ਉਦਯੋਗਾਂ ‘ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮੰਤਰੀ ਮੇਲਾਨੀਆ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਨਵੇਂ ਉਪਾਅ ਤਕਨੀਕੀ, ਪ੍ਰਬੰਧਨ, ਲੇਖਾਕਾਰੀ ਅਤੇ ਵਿਗਿਆਪਨ ਸੇਵਾਵਾਂ ਸਮੇਤ ਤੇਲ, ਗੈਸ ਅਤੇ ਰਸਾਇਣਕ ਉਦਯੋਗਾਂ ਦੇ ਸੰਚਾਲਨ ਲਈ ਜ਼ਰੂਰੀ 28 ਸੇਵਾਵਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਲਵਾਯੂ ਪਰਿਵਰਤਨ: ਨਿਊਜ਼ੀਲੈਂਡ ਦੀ ਗਾਂ ਅਤੇ ਭੇਡਾਂ ਦੇ ਡਕਾਰ ਮਾਰਨ 'ਤੇ ਟੈਕਸ ਲਗਾਉਣ ਦੀ ਯੋਜਨਾ
ਉਹਨਾਂ ਨੇ ਕਿਹਾ ਕਿ ਤੇਲ, ਗੈਸ ਅਤੇ ਰਸਾਇਣਕ ਸੇਵਾਵਾਂ ਦੇ ਨਿਰਯਾਤ 'ਤੇ ਪਾਬੰਦੀ ਇੱਕ ਉਦਯੋਗ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਰੂਸ ਦੇ ਫੈਡਰਲ ਬਜਟ ਦੇ ਮਾਲੀਏ ਦਾ ਲਗਭਗ 50 ਪ੍ਰਤੀਸ਼ਤ ਹੈ।ਇਸ ਸਾਲ 24 ਫਰਵਰੀ ਤੋਂ ਲੈ ਕੇ ਹੁਣ ਤੱਕ ਕੈਨੇਡਾ ਨੇ ਰੂਸ, ਯੂਕ੍ਰੇਨ ਅਤੇ ਬੇਲਾਰੂਸ ਦੇ 1,070 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਅਤੇ SFJ ਦੇ ਸਬੰਧਾਂ ਦਾ ਪਰਦਾਫਾਸ਼, ਗੁਰਪਤਵੰਤ ਪੰਨੂੰ ਨੇ ਖਾਲਿਸਤਾਨ ਰੈਫਰੈਂਡਮ ਲਈ ਮੰਗਿਆ ਸਮਰਥਨ
ਪੇਰੂ 'ਚ ਖਣਿਜ ਮਜ਼ਦੂਰਾਂ ਵਿਚਕਾਰ ਝੜਪ, 14 ਦੀ ਮੌਤ
NEXT STORY