ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕ੍ਰੇਨ 'ਤੇ ਉਸਦੇ ਹਮਲੇ ਦੇ ਲਈ ਰੂਸ ਦੇ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਹੈ, ਜਿਸ ਵਿਚ 58 ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਰੁੱਧ ਵਿੱਤੀ ਜ਼ੁਰਮਾਨੇ ਅਤੇ ਸਾਰੇ ਨਿਰਯਾਤ ਪਰਮਿਟਾਂ ਨੂੰ ਰੋਕਣਾ ਸ਼ਾਮਿਲ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਨੂੰ ਸਵੇਰੇ ਯੂਕ੍ਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਦੇ ਨਾਲ ਗੱਲ ਕੀਤੀ ਅਤੇ ਜੀ-7 ਦੀ ਬੈਠਕ ਦੇ ਦੌਰਾਨ ਇਸ ਗੱਲ 'ਤੇ ਸਹਿਮਤੀ ਹੋਈ ਕਿ ਰੂਸ ਦੀ ਕਾਰਵਾਈ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਗਲਤੀ ਨਾ ਕਰੇ ਯੂਕ੍ਰੇਨ 'ਤੇ ਰੂਸ ਦਾ ਹਮਲਾ ਲੋਕਤੰਤਰ, ਅੰਤਰਰਾਸ਼ਟਰੀ ਕਾਨੂੰਨ, ਮਨੁੱਖੀ ਅਧਿਕਾਰਾਂ 'ਤੇ ਅਤੇ ਆਜ਼ਾਦੀ 'ਤੇ ਵੀ ਹਮਲਾ ਹੈ। ਰੂਸ ਦੀ ਕਾਰਵਾਈ ਉਨ੍ਹਾਂ ਲੋਕਤੰਤਰੀਕ ਸਿਧਾਂਤਾਂ ਦੇ ਸਿੱਧੇ ਵਿਰੋਧ 'ਚ ਖੜ੍ਹੀ ਹੈ, ਜਿਨ੍ਹਾਂ ਨੂੰ ਬਚਾਉਣ ਦੇ ਲਈ ਕੈਨੇਡੀਆਈ ਪੀੜ੍ਹੀਆਂ ਨੇ ਸੰਘਰਸ਼ ਕੀਤਾ ਹੈ। ਲੋਕਤੰਤਰ ਅਤੇ ਹਰ ਜਗ੍ਹਾ ਲੋਕਤੰਤਰੀਕ ਨੇਤਾਵਾਂ ਨੂੰ ਇਨ੍ਹਾਂ ਸਿਧਾਂਤਾ ਦੀ ਰੱਖਿਆ ਦੇ ਲਈ ਇਕੱਠੇ ਆਉਣਾ ਚਾਹੀਦਾ ਅਤੇ ਤਾਨਾਸ਼ਾਹੀ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹੋਣਾ ਚਾਹੀਦਾ।
ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਤੇ ਮੋਲਦੋਵਾ ਦੇ ਨਾਲ ਜ਼ਮੀਨੀ ਸਰਹੱਦਾਂ 'ਤੇ ਕੈਨੇਡੀਆਈ ਅਤੇ ਸਥਾਈ ਨਿਵਾਸੀਆਂ ਦੇ ਲਈ ਸੁਰੱਖਿਅਤ ਰਸਤੇ ਦਾ ਪ੍ਰਬੰਧ ਕੀਤਾ ਹੈ। ਟਰੂਡੋ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਦੇ ਲਈ ਜ਼ਰੂਰੀ ਯਾਤਰਾ ਦਸਤਾਵੇਜ਼ ਵੀ ਜਾਰੀ ਕਰ ਰਹੀ ਹੈ ਅਤੇ ਕੈਨੇਡਾ ਆਉਣ ਦੇ ਚਾਹਵਾਨ ਯੂਕ੍ਰੇਨੀਅਨਾਂ ਦੇ ਲਈ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਤਰਜੀਹ ਦੇ ਰਹੀ ਹੈ। ਸਰਕਾਰ ਕੈਨੇਡਾ ਜਾਂ ਵਿਦੇਸ਼ ਵਿਚ ਕਿਸੇ ਦੇ ਲਈ ਵੀ ਇਕ ਨਵੀਂ ਸਮਰਪਿਤ ਫੋਨ ਲਾਈਨ ਸ਼ੁਰੂ ਕਰ ਰਹੀ ਹੈ, ਜਿਸ ਦੇ ਕੋਲ ਯੂਕ੍ਰੇਨ ਨਾਲ ਸਬੰਧਤ ਇਮੀਗ੍ਰੇਸ਼ਨ ਸਵਾਲ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੰਗ 'ਚ ਅਮਰੀਕੀ ਫੌਜ ਨਹੀਂ ਲਵੇਗੀ ਹਿੱਸਾ, ਰੂਸ 'ਤੇ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ : ਜੋਅ ਬਾਈਡੇਨ
NEXT STORY