ਵੈਨਕੁਵਰ : ਗਲਵਾਨ ਘਾਟੀ ਵਿਚ ਹੋਈ ਘਟਨਾ ਤੋਂ ਬਾਅਦ ਹੁਣ ਕੈਨੇਡਾ ਵਿਚ ਵੀ ਚੀਨ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੈਨਕੁਵਰ ਵਿਚ ਚੀਨੀ ਕੌਂਸਲੇਟ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਭਾਰਤ-ਚੀਨ ਸਰਹੱਦ 'ਤੇ 15-16 ਜੂਨ ਦੀ ਰਾਤ ਨੂੰ ਹੋਏ ਸੰਘਰਸ਼ ਵਿਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਦੁਨੀਆ ਭਰ ਵਿਚ ਬੈਠੇ ਭਾਰਤੀ ਭਾਈਚਾਰੇ ਵਿਚ ਨਾਰਾਜ਼ਗੀ ਹੈ।
ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਵਲੋਂ ਭਾਰਤੀ ਫੌਜੀਆਂ 'ਤੇ ਕਾਇਰਤਾ ਵਾਲੇ ਹਮਲੇ ਖਿਲਾਫ ਲੋਕਾਂ ਵਿਚ ਰੋਸ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੈਨਕੁਵਰ ਦੇ ਵਣਜ ਦੂਤਘਰ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਦੇ 'ਵੰਦੇ ਮਾਤਰਮ', 'ਵੀ ਵਾਂਟ ਪੀਸ' ਅਤੇ 'ਬੈਕ ਆਫ ਚਾਈਨਾ' ਦੇ ਨਾਅਰੇ ਲਗਾਏ।
ਆਸਟ੍ਰੇਲੀਆ : ਬੱਚਿਆਂ ਸਾਹਮਣੇ ਮਾਂ 'ਤੇ ਚਾਕੂ ਨਾਲ ਹਮਲਾ, ਮੌਤ
NEXT STORY