ਟੋਰਾਂਟੋ (ਏਜੰਸੀ)— ਕੈਨੇਡਾ ਵਿਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਮਲਸੀਆਂ (ਜਲਧੰਰ) ਦੇ ਸਿੱਧੂ ਪਰਿਵਾਰ ਦਾ ਨੌਜਵਾਨ ਮਨਿੰਦਰ ਸਿੱਧੂ ਉਰਫ ਮੈਨੀ ਸਿੱਧੂ ਪਹਿਲੀ ਵਾਰ ਆਪਣੀ ਕਿਸਮਤ ਅਜਮਾਉਣ ਜਾ ਰਿਹਾ ਹੈ। ਉਸ ਦੀ ਕਾਬਲੀਅਤ ਦੇਖ ਟਰੂਡੋ ਦੀ ਟੀਮ ਲਿਬਰਲ ਪਾਰਟੀ ਵੱਲੋਂ ਉਸ ਨੂੰ ਬਰੈਂਪਟਨ ਈਸਟ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਸੇਵਾ ਮਿਸ਼ਨ ਸੁਸਾਇਟੀ ਦੇ ਸਰਪ੍ਰਸਤ ਪਰਮ ਸਿੱਧੂ ਤੇ ਰਾਣਾ ਸਿੱਧੂ ਦਾ ਭਤੀਜਾ ਮਨਿੰਦਰ ਸਿੱਧੂ ਪੁੱਤਰ ਨਰਿੰਦਰ ਸਿੰਘ ਸਿੱਧੂ, ਜੋ ਕਿ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਲੈਣ ਕਈ ਵਾਰ ਪੰਜਾਬ ਆ ਚੁੱਕਾ ਹੈ।
ਸਿੱਧੂ ਪਰਿਵਾਰ ਵੱਲੋਂ ਸੇਵਾ ਮਿਸ਼ਨ ਸੁਸਾਇਟੀ ਦੀ ਸਥਾਪਨਾ ਕਰ ਕੇ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਲਿਆ ਜਾਂਦਾ ਹੈ ਅਤੇ ਟੋਰਾਂਟੋ ਕਬੱਡੀ ਕਲੱਬ ਵਿਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਜਾਂਦੀ ਹੈ। ਪੜਿ੍ਹਆ-ਲਿਖਿਆ ਨੌਜਵਾਨ ਮਨਿੰਦਰ ਸਿੱਧੂ ‘ਫਾਊਂਡਰ ਆਫ ਗਾਈਡਨੈੱਸ ਮੂਵਮੈਂਟ ਚੈਰਿਟੀ’ ਤੇ ਮੈਂਬਰ ਆਫ ਬਰੈਂਪਟਨ ਬੋਰਡ ਆਫ ਟਰੇਡ ਵਜੋਂ ਵੀ ਸੇਵਾਵਾਂ ਨਿਭਾ ਰਿਹਾ ਹੈ। ਮਨਿੰਦਰ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿੱਧੂ ਪਰਿਵਾਰ ਦੇ ਨਜ਼ਦੀਕੀ ਤੇ ਸੇਵਾ ਮਿਸ਼ਨ ਸੁਸਾਇਟੀ, ਮਲਸੀਆਂ ਦੇ ਚੇਅਰਮੈਨ ਐਡਵੋਕੇਟ ਦੀਪਕ ਸ਼ਰਮਾ ਨੇ ਕਿਹਾ ਕਿ ਸਾਡੇ ਇਲਾਕੇ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਪਰਿਵਾਰ 35-40 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜਿਸ ਨੇ ਸਧਾਰਨ ਪਰਿਵਾਰ ਤੋਂ ਉੱਪਰ ਉੱਠ ਕੇ ਵਪਾਰ ਦੇ ਖੇਤਰ ਵਿਚ ਨਾਮ ਉੱਚਾ ਕੀਤਾ, ਉੱਥੇ ਸਮਾਜ ਸੇਵੀ ਕੰਮਾਂ ਵਿਚ ਵਧੇਰੇ ਯੋਗਦਾਨ ਪਾਇਆ ਹੈ। ਮਨਿੰਦਰ ਸਿੱਧੂ ਦੇ ਦਾਦਾ ਮਰਹੂਮ ਕਰਤਾਰ ਸਿੰਘ ਸਿੱਧੂ ਤੇ ਦਾਦੀ ਬਲਜੀਤ ਕੌਰ ਦੀ ਪ੍ਰੇਰਣਾ ਸਦਕਾ ਸਿੱਧੂ ਪਰਿਵਾਰ ਨੇ ਹਮੇਸ਼ਾ ਲੋਕ ਹਿੱਤ ਲਈ ਕੰਮ ਕੀਤੇ ਹਨ। ਅੱਜ ਉਸ ਦਾ ਪਰਿਵਾਰ ਦਾ ਬੱਚਾ ਕੈਨੇਡਾ ਵਿਚ ਐੱਮ.ਪੀ. ਦੀ ਚੋਣ ਲੜ ਰਿਹਾ ਹੈ।
ਇਸ ਚੋਣ ਮੁਹਿੰਮ ਵਿਚ ਹਿੱਸਾ ਲੈਣ ਲਈ ਪੰਜਾਬ ਤੋਂ ਗੁਰਮੇਜ ਸਿੰਘ ਮਲਸੀਆਂ ਤੇ ਪ੍ਰਧਾਨ ਬਲਵੰਤ ਸਿੰਘ ਮਲਸੀਆਂ ਕੈਨੇਡਾ ਗਏ ਹਨ। ਮਨਿੰਦਰ ਸਿੱਧੂ ਨੂੰ ਟਿਕਟ ਮਿਲਣ ’ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਦੀਪਕ ਸ਼ਰਮਾ, ਗੁਰਨਾਮ ਸਿੰਘ ਚੱਠਾ, ਬਲਵਿੰਦਰ ਸਿੰਘ ਪੈਂਤੀ, ਗੁਰਮੁੱਖ ਸਿੰਘ ਐੱਲ.ਆਈ.ਸੀ., ਗੁਰਚਰਨ ਸਿੰਘ ਚਾਹਲ, ਪਿ੍ਰੰਸੀਪਲ ਮਨਜੀਤ ਸਿੰਘ ਬਹੁਗੁਣ (ਕੈਨੇਡਾ), ਮਹਿੰਦਰ ਸਿੰਘ ਸੋਢੀ (ਕੈਨੇਡਾ) ਸ਼ਿਵਦੇਵ ਸਿੰਘ ਪੱਬੀ, ਭਿੰਡਰ ਸਾਹਬ (ਯੂ.ਐੱਸ.ਏ.) , ਅਮਰਜੀਤ ਸਿੰਘ (ਯੂ.ਐੱਸ.ਏ.), ਸ਼ਿਵ ਕੁਮਾਰ ਲਾਡੀ, ਵਿਜੈ ਪੱਬੀ, ਬੰਤ ਨਿੱਝਰ, ਭਜਨ ਸਿੰਘ ਬਿੰਦ, ਜੰਗ ਬਹਾਦੁਰ, ਹਰਭਜਨ ਸਿੰਘ, ਦਲਬੀਰ ਸਿੰਘ ਸਭਰਵਾਲ ਆਦਿ ਨੇ ਖੁਸ਼ੀ ਜ਼ਾਹਰ ਕਰਦਿਆਂ ਮਨਿੰਦਰ ਸਿੱਧੂ ਦੀ ਜਿੱਤ ਦੀ ਕਾਮਨਾ ਕੀਤੀ ਹੈ।
ਗੁਰਬਾਣੀ 'ਚ ਅਤੁੱਟ ਵਿਸ਼ਵਾਸ, ਪਤੀ ਦੀ ਮੌਤ ਕਾਰਨ 1 ਮਹੀਨਾ ਘਰ 'ਚ ਕੀਰਤਨ ਕਰਵਾਏਗੀ ਪਤਨੀ
NEXT STORY