ਓਟਾਵਾ (ਬਿਊਰੋ)— ਕੈਨੇਡਾ ਵਿਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਠੀਕ ਕਰਨ ਲਈ ਇਕ ਅਨੋਖੀ ਥੈਰੇਪੀ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸਲ ਵਿਚ ਇੱਥੇ ਡਾਕਟਰ 'ਮਿਊਜ਼ੀਅਮ ਥੈਰੇਪੀ' ਦੀ ਵਰਤੋਂ ਕਰ ਰਹੇ ਹਨ ਅਤੇ ਇਹ ਥੈਰੇਪੀ ਮਰੀਜ਼ਾਂ ਨੂੰ ਠੀਕ ਕਰਨ ਵਿਚ ਅਸਰ ਵੀ ਦਿਖਾ ਰਹੀ ਹੈ। ਇਸ ਥੈਰੇਪੀ ਦੇ ਤਹਿਤ ਡਾਕਟਰ ਮਰੀਜ਼ਾਂ ਨੂੰ ਮਿਊਜ਼ੀਅਮ ਦੇ ਫ੍ਰੀ ਵਾਊਚਰ ਦਿੰਦੇ ਹਨ ਤਾਂ ਜੋ ਉਹ ਆਰਾਮ ਨਾਲ ਘੁੰਮ ਸਕਣ। ਜਾਣਕਾਰੀ ਮੁਤਾਬਕ 9 ਮਹੀਨੇ ਵਿਚ 185 ਵਾਊਚਰ 'ਤੇ 740 ਮਰੀਜ਼ ਮਿਊਜ਼ੀਅਮ ਘੁੰਮ ਚੁੱਕੇ ਹਨ। ਇੱਥੇ ਆਉਣ ਦੇ ਬਾਅਦ ਸਾਰੇ 740 ਮਰੀਜ਼ਾਂ ਦੀ ਹਾਲਤ ਵਿਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ।

ਪਿਛਲੇ ਸਾਲ ਨਵੰਬਰ ਵਿਚ ਮਾਂਟਰੀਅਲ ਮਿਊਜ਼ੀਅਮ ਆਫ ਫਾਈਨ ਆਰਟਸ (ਐੱਮ.ਐੱਮ.ਐੱਫ.ਏ.) ਦੀ ਟੀਮ ਨੇ ਮੈਡੇਸਿੰਸਜ਼ ਫ੍ਰਾਂਸੋਫੋਨਸ ਡੂ ਕੈਨੇਡਾ (ਐੱਮ.ਐੱਫ.ਡੀ.ਸੀ.) ਦੇ ਨਾਲ ਯੋਜਨਾ ਬਣਾਈ ਸੀ। ਇਸ ਦੇ ਤਹਿਤ ਡਾਕਟਰ ਮਰੀਜ਼ਾਂ ਨੂੰ ਮਿਊਜ਼ੀਅਮ ਦੇਖਣ ਲਈ ਫ੍ਰੀ ਵਾਊਚਰ ਦਿੰਦੇ ਹਨ ਤਾਂ ਜੋ ਮਰੀਜ਼ਾਂ ਦਾ ਉਤਸ਼ਾਹ ਵਧੇ ਅਤੇ ਉਹ ਜਲਦੀ ਠੀਕ ਹੋ ਜਾਣ। ਇਸ ਥੈਰੇਪੀ ਨਾਲ ਮਰੀਜ਼ਾਂ 'ਤੇ ਕੋਈ ਮਾੜੇ ਅਸਰ ਨਹੀਂ ਪੈਂਦੇ। ਮਾਂਟਰੀਅਲ ਮਿਊਜ਼ੀਅਮ ਵਿਚ ਇਕ ਵਿਅਕਤੀ ਲਈ ਟਿਕਟ ਦੀ ਕੀਮਤ 2178 ਰੁਪਏ (31 ਡਾਲਰ) ਹੈ ਪਰ ਡਾਕਟਰ ਦੇ ਵਾਊਚਰ 'ਤੇ 4 ਲੋਕਾਂ ਨੂੰ ਫ੍ਰੀ ਐਂਟਰੀ ਕਰਨ ਦੀ ਇਜਾਜ਼ਤ ਮਿਲਦੀ ਹੈ।

ਮਿਊਜ਼ੀਅਮ ਵੱਲੋਂ ਦਿੱਤੇ ਗਏ ਵਾਊਚਰਸ ਨੂੰ ਡਾਕਟਰ ਚਿੰਤਾ, ਤਣਾਅ, ਅਲਜ਼ਾਈਮਰ, ਸਰੀਰਕ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਅਨੋਖਾ ਪ੍ਰੋਗਰਾਮ ਹੈ। ਸਾਨੂੰ ਵਿਸ਼ਵਾਸ ਹੈ ਕਿ 21ਵੀਂ ਸਦੀ ਵਿਚ ਸੱਭਿਆਚਾਰਕ ਅਨੁਭਵ ਸਿਹਤ ਸੁਧਾਰ ਵਿਚ ਯੋਗਦਾਨ ਦੇਣਗੇ। ਐੱਮ.ਐੱਮ.ਐੱਫ.ਏ. ਦੇ ਕਾਰਜਕਾਰੀ ਨਿਦੇਸ਼ਕ ਅਤੇ ਮੁੱਖ ਕਿਊਰੇਟਰ ਨਾਥਾਲੀ ਬਾਨਡਿਲ ਮੁਤਾਬਕ,''ਮੈਨੂੰ ਵਿਸ਼ਵਾਸ ਹੈ ਕਿ 21ਵੀਂ ਸਦੀ ਵਿਚ ਕਲਾ ਦਾ ਸੱਭਿਆਚਾਰਕ ਅਨੁਭਵ ਸਿਹਤ ਸੁਧਾਰ ਵਿਚ ਖੇਡ ਜਿੰਨ੍ਹਾਂ ਹੀ ਯੋਗਦਾਨ ਦੇਵੇਗਾ।''
ਸਿਡਨੀ ਏਅਰਲਾਈਨ ਦੇ ਅਧਿਕਾਰੀ 'ਤੇ ਨਸ਼ਾ ਤਸਕਰੀ ਦੇ ਦੋਸ਼
NEXT STORY