ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੰਦਿਆਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਪੱਖ ਨੇ ਕੁਝ ਕਰਨਾ ਨਹੀਂ ਹੈ ਅਤੇ ਇੱਥੇ ਆ ਕੇ ਉਪਦੇਸ਼ ਦੇ ਰਹੇ ਹਨ। ਇਕ ਮੈਂਬਰ ਜਿਨ੍ਹਾਂ ਦੀ ਸਰਕਾਰ ਸ਼ਰਾਬ 'ਚ ਡੁੱਬ ਗਈ, ਜਿਨ੍ਹਾਂ ਦੇ ਸ਼ੀਸ਼ ਮਹਿਲ ਘਰ-ਘਰ 'ਚ ਨਫ਼ਰਤ ਦਾ ਕਾਰਨ ਬਣ ਗਿਆ।
ਉਨ੍ਹਾਂ ਨੇ ਸ਼ਾਇਰਾਨਾ ਅੰਦਾਜ 'ਚ ਤ੍ਰਿਣਮੂਲ ਕਾਂਗਰਸ, ਡੀਐੱਮਕੇ, ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਫਟਕਾਰ ਲਗਈ। ਉਨ੍ਹਾਂ ਕਿਹਾ,''ਤੁਸੀਂ ਕਿੰਨੀ ਦੁਨੀਆ ਨੂੰ ਧੋਖਾ ਦੇਵੋਗੇ, ਸ਼ੀਸ਼ਾ ਦੇਖ ਲਿਆ ਤਾਂ ਆਪਣੀ ਸੱਚਾਈ ਕਿੱਥੇ ਲੁਕਾਓਗੇ।'' ਉਨ੍ਹਾਂ ਕਿਹਾ ਕਿ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ ਅਤੇ ਖੱਬੇ ਪੱਖੀ ਪਾਰਟੀਆਂ ਦਹਾਕਿਆਂ ਤੋਂ ਸੱਤਾ 'ਚ ਹਨ ਜਾਂ ਸੱਤਾ ਦੇ ਭਾਗੀਦਾਰੀ ਰਹੇ ਹਨ ਅਤੇ ਸੂਬਿਆਂ 'ਚ ਉਨ੍ਹਾਂ ਨੂੰ ਸਰਕਾਰਾਂ ਚਲਾਉਣ ਦਾ ਮੌਕਾ ਵੀ ਮਿਲਿਆ ਹੈ... ਅੱਜ, ਡੀਲ ਦੀ ਚਰਚਾ ਹੁੰਦੀ ਹੈ ਤਾਂ ਮਾਣ ਨਾਲ ਕਹਿੰਦੇ ਹਨ ਪਰ ਉਦੋਂ ਡੀਲ ਦੀ ਚਰਚਾ ਹੁੰਦੀ ਸੀ ਤਾਂ ਬੋਫੋਰਸ ਯਾਦ ਆਉਂਦਾ ਸੀ...। ਉਨ੍ਹਾਂ ਸਿਰਫ਼ ਜੇਬ ਭਰਨ ਦਾ ਕੰਮ ਕੀਤਾ। ਨਾਗਰਿਕਾਂ ਦੇ ਜੀਵਨ 'ਚ ਤਬਦੀਲੀ ਲਿਆਉਣਾ ਉਨ੍ਹਾਂ ਦੀ ਪਹਿਲ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ ਸਹਿਕਾਰੀ 'ਭਾਰਤ ਟੈਕਸੀ', ਮਿਲਣਗੇ ਇਹ ਫਾਇਦੇ
NEXT STORY