ਸਿਡਨੀ— ਆਸਟ੍ਰੇਲੀਆ 'ਚ ਸਿਡਨੀ ਏਅਰਲਾਈਨ ਅਧਿਕਾਰੀ 'ਤੇ 155 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਦਰਾਮਦ ਕਰਨ ਦੇ ਦੋਸ਼ ਲੱਗੇ ਹਨ। ਕਸਟਮਰ ਸਰਵਿਸ ਅਧਿਕਾਰੀ ਪੀਟਰ ਤਰਾਨ ਨੂੰ ਐਤਵਾਰ ਨੂੰ ਸੰਘੀ ਪੁਲਸ ਵਲੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਹ ਦੇਸ਼ ਛੱਡ ਕੇ ਜਾਣ ਦੀ ਤਿਆਰੀ 'ਚ ਸੀ। ਜਦ ਅਧਿਕਾਰੀਆਂ ਨੇ ਉਸ ਨੂੰ ਫੜਿਆ ਉਹ ਸਿਰਫ ਆਪਣੇ ਤਿੰਨ ਫੋਨਾਂ ਤੇ ਕੈਸ਼ ਨਾਲ ਸੀ ਅਤੇ ਉਸ ਨੇ ਕੋਈ ਹੋਰ ਸਮਾਨ ਨਾਲ ਨਹੀਂ ਚੁੱਕਿਆ ਸੀ।
ਜਾਂਚ ਅਧਿਕਾਰੀਆਂ ਨੇ ਇੰਗਲਬਰਨ ਅਤੇ ਕਾਰਟਰਾਈਟ 'ਚ ਸਿਡਨੀ ਦੇ ਕੁੱਝ ਘਰਾਂ ਅਤੇ ਇਕ ਕਾਰਖਾਨੇ 'ਚ ਛਾਪਾ ਮਾਰਿਆ। ਇੱਥੋਂ ਉਨ੍ਹਾਂ ਨੂੰ ਹੈਰੋਈਨ ਸਮੇਤ ਹੋਰ ਕਈ ਨਸ਼ੀਲੇ ਪਦਾਰਥ ਮਿਲੇ। ਨਿਊ ਸਾਊਥ ਵੇਲਜ਼ ਪੁਲਸ ਨੇ ਦੱਸਿਆ ਕਿ 22 ਸਾਲਾ ਦੋਸ਼ੀ 'ਤੇ ਨਸ਼ੀਲੇ ਪਦਾਰਥ ਵੇਚਣ ਦਾ ਦੋਸ਼ ਲੱਗਾ ਹੈ। ਬਾਰਡਰ ਫੋਰਸ ਅਧਿਕਾਰੀਆਂ ਨੇ ਜੁਲਾਈ ਦੇ ਆਖਰੀ ਦਿਨਾਂ 'ਚ ਅਮਰੀਕਾ ਤੋਂ ਸਿਡਨੀ ਆਇਆ ਇਕ ਕੰਟੇਨਰ ਚੈੱਕ ਕੀਤਾ ਸੀ, ਜਿਸ 'ਚੋਂ ਦੋ ਵੱਡੀਆਂ ਮਸ਼ੀਨਾਂ ਮਿਲੀਆਂ ਸਨ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ 'ਚ ਟੀਕੇ ਬਣਾਉਣ ਵਾਲੀ ਭਾਰੀ ਮਸ਼ੀਨ ਸੀ। ਇਸ 'ਚ ਕੁੱਝ ਬੈਗ ਛੁਪਾ ਕੇ ਰੱਖੇ ਹੋਏ ਸਨ, ਜਿਨ੍ਹਾਂ 'ਚੋਂ 207 ਕਿਲੋ ਨਸ਼ੀਲੇ ਪਦਾਰਥ ਮਿਲੇ ਹਨ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਕੱਲਾ ਨਹੀਂ ਹੈ, ਉਸ ਨਾਲ ਹੋਰ ਕਈ ਲੋਕ ਹਨ, ਜਿਨ੍ਹਾਂ ਨਾਲ ਮਿਲ ਕੇ ਉਹ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਸੀ। ਫਿਲਹਾਲ ਦੋਸ਼ੀ ਨੂੰ ਸੈਂਟਰਲ ਲੋਕਲ ਅਦਾਲਤ 'ਚ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਅਤੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਨੂੰ ਦੋਬਾਰਾ 2 ਅਕਤੂਬਰ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਹੈ।
ਧਾਰਾ 370 ਦੇ ਖਤਮ ਹੋਣ 'ਤੇ ਇਮਰਾਨ 'ਤੇ ਭੜਕੀ ਮਰਿਅਮ, ਕਿਹਾ- 'ਟਰੰਪ ਨੇ ਬਣਾਇਆ ਬੇਵਕੂਫ'
NEXT STORY