ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫੋਰਟ ਸਿੰਪਸਨ ਸ਼ਹਿਰ ਕੋਲ ਜੰਗਲ ਦੀ ਅੱਗ ਦੀ ਨਿਗਰਾਨੀ ਕਰਨ ਵਾਲਾ ਇਕ ਜਹਾਜ਼ ਕ੍ਰੈਸ਼ ਹੋ ਕੇ ਡਿੱਗ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਨਾਰਥਵੈਸਟ ਟੈਰੀਟਰੀਜ਼ ਦੀ ਵਾਈਲਡਫਾਇਰ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਦੀ ਅੱਗ ਬੁਝਾਉਣ ਦੇ ਕੰਮ ਵਿਚ ਲੱਗਿਆ ‘ਬਾਰਡ ਡਾਗ’ ਟੋਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਿਆਨ 'ਚ ਅੱਗੇ ਕਿਹਾ ਗਿਆ ਕਿ ਇਸ ਹਾਦਸੇ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ, ਕੋਰੋਨਰ ਸਰਵਿਸ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕਰਨਗੇ, ਜਿਸ ਵਿਚ ਨਾਰਥਵੈਸਟ ਟੈਰੀਟਰੀਜ਼ ਦੀ ਸਰਕਾਰ ਵੀ ਪੂਰੀ ਤਰ੍ਹਾਂ ਸ਼ਾਮਲ ਹੋਵੇਗੀ।
PM ਮੋਦੀ ਸੇਸ਼ੇਲਸ ਲਈ ਰਵਾਨਾ, ਰਾਸ਼ਟਰਪਤੀ ਹਰਮਿਨੀ ਨਾਲ ਕਰਨਗੇ ਦੁਵੱਲੀ ਗੱਲਬਾਤ
NEXT STORY