ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ 'ਚ ਐਤਵਾਰ ਸ਼ਾਮ ਪੁਲਸ ਦੇ ਵਾਹਨ ਨਾਲ ਹੋਈ ਜ਼ਬਰਦਸਤ ਟੱਕਰ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਪੁਲਸ ਅਨੁਸਾਰ ਔਰਤ ਪੈਦਲ ਤੁਰੀ ਜਾ ਰਹੀ ਸੀ ਕਿ ਪੁਲਸ ਦੀ ਗੱਡੀ ਉਸ 'ਚ ਜਾ ਵੱਜੀ ਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਬੀ.ਸੀ. ਦੀ ਪੁਲਸ ਨਿਗਰਾਨ ਏਜੰਸੀ ਨੂੰ ਜਾਂਚ ਲਈ ਬੁਲਾਇਆ ਗਿਆ ਹੈ।
ਸਰੀ ਪੁਲਸ ਸਰਵਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਹਾਦਸਾ ਕਰੀਬ ਸ਼ਾਮ 7:20 ਵਜੇ 152 ਸਟ੍ਰੀਟ ਅਤੇ 64 ਐਵੇਨਿਊ ਦੇ ਚੌਰਾਹੇ ’ਤੇ ਵਾਪਰਿਆ। ਟੱਕਰ ਦੇ ਤੁਰੰਤ ਬਾਅਦ ਐਮਰਜੈਂਸੀ ਮੈਡੀਕਲ ਟੀਮਾਂ ਵੱਲੋਂ ਔਰਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਮੌਤ ਹੋ ਗਈ।
ਗੁੱਸੇ ਕਾਰਨ ਵਧਦੈ ਸਰੀਰ ਦਾ ਪੁਰਾਣਾ ਦਰਦ ! ਮਾਹਿਰਾਂ ਨੇ ਨਵੇਂ ਅਧਿਐਨ 'ਚ ਕੀਤਾ ਦਾਅਵਾ
NEXT STORY