ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਵਲੋਂ ਕੋਰੋਨਾ ਨੂੰ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਬੀਤੇ 24 ਘੰਟਿਆਂ ਦੌਰਾਨ ਕੈਨੇਡਾ ਵਿਚ ਕੋਰੋਨਾ ਦੇ ਲਗਭਗ 6 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਵਿਚ ਹੁਣ ਤੱਕ 3,74,051 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ 12,076 ਲੋਕ ਕੋਰੋਨਾ ਕਾਰਨ ਦਮ ਤੋੜ ਚੁੱਕੇ ਹਨ।
ਨਵੰਬਰ ਮਹੀਨੇ ਦੀ ਸ਼ੁਰੂਆਤ ਵਿਚ ਕੈਨੇਡਾ ਵਿਚ ਕੋਰੋਨਾ ਦੇ ਲਗਭਗ 4000 ਨਵੇਂ ਮਾਮਲੇ ਦਰਜ ਹੋ ਰਹੇ ਸਨ ਜਦਕਿ ਹੁਣ ਨਵੰਬਰ ਦੇ ਅਖੀਰ ਤੱਕ ਆਉਂਦਿਆਂ ਹੀ ਇਨ੍ਹਾਂ ਦੀ ਗਿਣਤੀ 6000 ਦੇ ਕਰੀਬ ਹੋ ਗਈ ਹੈ।
ਕੋਰੋਨਾ ਸਬੰਧੀ ਸਿਹਤ ਮੰਤਰਾਲਾ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਜੇਕਰ ਇਹ ਹੀ ਹਾਲ ਰਿਹਾ ਤਾਂ ਕ੍ਰਿਸਮਸ ਤੱਕ ਹਰ ਰੋਜ਼ 4000 ਮਰੀਜ਼ਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾਵੇਗਾ, ਜਿਸ ਕਾਰਨ ਹਸਪਤਾਲਾਂ ਵਿਚ ਬੈੱਡ ਦੀ ਕਮੀ ਵੀ ਹੋ ਜਾਵੇਗੀ। ਬੀਤੇ ਦਿਨ ਦੇ ਮਾਮਲਿਆਂ ਨੂੰ ਦੇਖਦਿਆਂ ਇਹ ਚਿਤਾਵਨੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ।
ਪਿਛਲੇ ਹਫਤੇ 2000 ਮਰੀਜ਼ਾਂ ਦਾ ਕੈਨੇਡਾ ਦੇ ਹਸਪਤਾਲਾਂ ਵਿਚ ਇਲ਼ਾਜ ਚੱਲ ਰਿਹਾ ਸੀ, ਜਿਨ੍ਹਾਂ ਵਿਚੋਂ ਤਕਰੀਬਨ 450 ਦੀ ਹਾਲਤ ਗੰਭੀਰ ਸੀ ਜਦਕਿ ਹੁਣ ਸਥਿਤੀ ਬਦਲ ਗਈ ਹੈ ਤੇ ਇਹ ਦੋਵੇਂ ਅੰਕੜੇ ਲਗਭਗ ਦੁੱਗਣੇ ਹੋ ਗਏ ਹਨ। ਅਜੇ ਵੀ ਕਈ ਥਾਵਾਂ 'ਤੇ ਲੋਕ ਕੋਰੋਨਾ ਪਾਬੰਦੀਆਂ ਨੂੰ ਤੋੜ ਰਹੇ ਹਨ ਤੇ ਪਾਰਟੀਆਂ ਕਰਦੇ ਹੋਏ ਵਾਇਰਸ ਨੂੰ ਹੋਰਾਂ ਤੱਕ ਫੈਲਾਅ ਰਹੇ ਹਨ।
ਕੋਰੋਨਾ ਵੈਕਸੀਨ 'ਤੇ USA ਤੋਂ ਖ਼ੁਸ਼ਖ਼ਬਰੀ! ਐਮਰਜੈਂਸੀ ਵਰਤੋਂ ਲਈ ਮੋਡੇਰਨਾ ਨੇ ਮੰਗੀ ਮਨਜ਼ੂਰੀ
NEXT STORY