ਇੰਟਰਨੈਸ਼ਨਲ ਡੈਸਕ: ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਅਤੇ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤ ਤੋਂ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਨੂੰ ਹੋ ਰਿਹਾ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ ਸੁਪਰ ਵੀਜ਼ਾ ਸਿਰਫ਼ 112 ਦਿਨਾਂ ਵਿੱਚ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ ਇਸ ਲਈ 116 ਦਿਨਾਂ ਦਾ ਸਮਾਂ ਲੱਗਦਾ ਸੀ। ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੋਂ ਦਾਖ਼ਲ ਅਰਜ਼ੀਆਂ ਦਾ ਨਿਪਟਾਰਾ ਹੁਣ ਸਿਰਫ਼ 28 ਦਿਨਾਂ ਵਿੱਚ ਹੋ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਮੌਜੂਦਗੀ ਦੌਰਾਨ ਦਾਖ਼ਲ ਕੀਤੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਨੂੰ ਵੀ 28 ਦਿਨਾਂ ਵਿੱਚ ਪ੍ਰੋਸੈਸ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ
ਵਰਕ ਪਰਮਿਟ ਅਤੇ ਸਟੱਡੀ ਵੀਜ਼ਾ 'ਚ ਵੀ ਰਾਹਤ
ਵਰਕ ਪਰਮਿਟ ਦੇ ਮਾਮਲੇ ਵਿੱਚ ਭਾਰਤ ਤੋਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 10 ਹਫ਼ਤਿਆਂ ਤੋਂ ਘਟ ਕੇ 9 ਹਫ਼ਤੇ ਰਹਿ ਗਿਆ ਹੈ। ਸਟੱਡੀ ਵੀਜ਼ਾ ਲਈ ਭਾਰਤ ਤੋਂ ਆ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਹੁਣ 5 ਹਫ਼ਤਿਆਂ ਵਿੱਚ ਹੋ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਭਾਰਤੀਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਪਾਕਿਸਤਾਨੀ ਨਾਗਰਿਕਾਂ ਨੂੰ ਸੁਪਰ ਵੀਜ਼ਾ 70 ਦਿਨਾਂ ਵਿੱਚ, ਵਰਕ ਪਰਮਿਟ 6 ਹਫ਼ਤਿਆਂ ਵਿੱਚ ਅਤੇ ਸਟੱਡੀ ਵੀਜ਼ਾ ਸਿਰਫ਼ 4 ਹਫ਼ਤਿਆਂ ਵਿੱਚ ਮਿਲ ਰਿਹਾ ਹੈ।
ਪੀ.ਆਰ. ਕਾਰਡ ਜਲਦੀ ਮਿਲੇਗਾ, ਪਰ ਸਪਾਊਜ਼ ਵੀਜ਼ਾ ਲਈ ਉਡੀਕ ਬਰਕਰਾਰ
ਨਵਾਂ ਪੀ.ਆਰ. ਕਾਰਡ ਹੁਣ ਸਿਰਫ਼ 50 ਦਿਨਾਂ ਦੇ ਅੰਦਰ ਮਿਲ ਰਿਹਾ ਹੈ, ਜਿਸ ਲਈ ਪਹਿਲਾਂ 60 ਦਿਨਾਂ ਤੋਂ ਵੱਧ ਉਡੀਕ ਕਰਨੀ ਪੈਂਦੀ ਸੀ। ਹਾਲਾਂਕਿ ਸਪਾਊਜ਼ ਵੀਜ਼ਾ (ਜੀਵਨ ਸਾਥੀ ਵੀਜ਼ਾ) ਲਈ ਉਡੀਕ ਸਮਾਂ ਹਾਲੇ ਵੀ 15 ਮਹੀਨੇ ਚੱਲ ਰਿਹਾ ਹੈ ਅਤੇ ਇਸ ਸ਼੍ਰੇਣੀ ਵਿੱਚ ਅਰਜ਼ੀਆਂ ਦਾ ਬੈਕਲਾਗ 47,000 ਤੋਂ ਉੱਪਰ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ 'ਚ ਨਿਵੇਸ਼ ਹੋਇਆ ਸੌਖਾ, ਸਰਕਾਰ ਨੇ ਸੁਧਾਰ ਪੈਕੇਜ 'ਚ ਦਿੱਤੀਆਂ ਕਈ ਰਾਹਤਾਂ
NEXT STORY