ਓਟਾਵਾ- ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਅਗਲੇ ਸਾਲ ਦੇ ਪਹਿਲੇ ਮਹੀਨੇ ਹੀ ਉਹ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਾ ਦੇਵੇ ਤਾਂ ਕਿ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਮਿਲ ਸਕੇ।
ਕੈਨੇਡਾ ਦੇ ਵੈਕਸੀਨ ਵੰਡਣ ਵਾਲੇ ਵਿਭਾਗ ਦੇ ਮੁਖੀ ਸਜ਼ਾਰ ਮੇਜਰ ਜਨਰਲ ਡੈਨੀ ਫਾਰਟੀਨ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਜਨਵਰੀ ਵਿਚ ਕੋਰੋਨਾ ਟੀਕਾ ਉਨ੍ਹਾਂ ਨੂੰ ਮਿਲ ਜਾਵੇ ਅਤੇ ਉਹ ਇਸ ਨੂੰ ਆਪਣੇ ਲੋਕਾਂ ਨੂੰ ਦੇ ਸਕਣ।
ਉਨ੍ਹਾਂ ਕਿਹਾ ਕਿ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਇਸ ਦੇ ਕੈਨੇਡਾ ਆਉਣ ਦੀ ਉਹ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਫ਼ੌਜ ਨੂੰ ਇਸ ਟੀਕੇ ਨੂੰ ਦੇਸ਼ ਭਰ ਵਿਚ ਪਹੁੰਚਾਉਣ ਅਤੇ ਸਹੀ ਵੰਡ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ 7 ਬਾਇਓਟੈਕਨਾਲਜੀ ਕੰਪਨੀਆਂ ਨਾਲ ਕੋਰੋਨਾ ਟੀਕੇ ਦੀ ਖਰੀਦ ਲਈ ਸਮਝੌਤੇ ਕੀਤੇ ਹਨ ਤਾਂ ਕਿ ਟੀਕੇ ਦੀ ਘਾਟ ਨਾ ਆਵੇ ਅਤੇ ਜਲਦੀ ਤੋਂ ਜਲਦੀ ਸਭ ਨੂੰ ਟੀਕਾ ਲਗਾਇਆ ਜਾ ਸਕੇ।
ਮੰਗਲਵਾਰ ਤੱਕ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 3,90,000 ਹੋ ਗਈ ਹੈ ਅਤੇ ਕੋਰੋਨਾ ਕਾਰਨ ਦੇਸ਼ ਵਿਚ 12,300 ਲੋਕ ਜਾਨ ਗੁਆ ਚੁੱਕੇ ਹਨ। ਇੱਥੋਂ ਦੇ ਸੂਬੇ ਕਿਊਬਿਕ ਤੇ ਓਂਟਾਰੀਓ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
27 ਸਾਲ ਪੁਰਾਣੇ ਭਰੂਣ ਨਾਲ ਪੈਦਾ ਹੋਇਆ ਬੱਚਾ, ਬਣਿਆ ਅਨੋਖਾ ਰਿਕਾਰਡ
NEXT STORY