ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੱਚੀ ਦਾ ਜਨਮ 27 ਸਾਲ ਪੁਰਾਣੇ ਭਰੂਣ ਨਾਲ ਹੋਇਆ ਹੈ। ਇਹ ਆਪਣੇ ਆਪ ਵਿਚ ਅਨੋਖਾ ਰਿਕਾਰਡ ਹੈ, ਜਦੋਂ 27 ਸਾਲ ਪਹਿਲਾਂ ਫ੍ਰੀਜ਼ ਕਰਾਏ ਗਏ ਭਰੂਣ (embryo) ਨਾਲ ਕਿਸੇ ਬੱਚੇ ਦਾ ਜਨਮ ਹੋਇਆ ਹੈ।
ਸੀ.ਐੱਨ.ਐੱਨ. ਦੀ ਇਕ ਰਿਪੋਰਟ ਦੇ ਮੁਤਾਬਕ, ਇਹ ਮਾਮਲਾ ਅਮਰੀਕਾ ਦੇ ਟੇਨੇਸੀ ਸ਼ਹਿਰ ਦਾ ਹੈ। 1992 ਵਿਚ ਇਕ ਬੀਬੀ ਵੱਲੋਂ ਫ੍ਰੀਜ਼ ਕਰਾਏ ਗਏ ਭਰੂਣ ਨੂੰ ਟੀਨਾ ਨਾਮ ਦੀ ਬੀਬੀ ਵਿਚ 12 ਫਰਵਰੀ, 2020 ਨੂੰ ਟਰਾਂਸਪਲਾਂਟ ਕੀਤਾ ਗਿਆ। ਇਹ ਹੁਣ ਤੱਕ ਦਾ ਸਭ ਤੋਂ ਲੰਬੇ ਸਮੇਂ ਤੱਕ ਫ੍ਰੀਜ਼ ਕੀਤਾ ਗਿਆ ਭਰੂਣ ਹੈ, ਜਿਸ ਨਾਲ ਕਿਸੇ ਬੱਚੇ ਦਾ ਜਨਮ ਹੋਇਆ। ਟੀਨਾ ਨੇ 26 ਅਕਤੂਬਰ ਨੂੰ ਮੌਲੀ ਨਾਮ ਦੀ ਬੱਚੀ ਨੂੰ ਜਨਮ ਦਿੱਤਾ।
ਰਿਪੋਰਟ ਦੇ ਮੁਤਾਬਕ, 2017 ਵਿਚ ਇਸੇ ਤਕਨੀਕ ਨਾਲ ਟੀਨਾ ਦੀ ਪਹਿਲੀ ਬੇਟੀ ਐਮਾ ਦਾ ਜਨਮ ਹੋਇਆ ਸੀ। ਐਮਾ ਦਾ ਭਰੂਣ 24 ਸਾਲ ਪੁਰਾਣਾ ਸੀ। ਟੀਨਾ ਨੇ ਦੱਸਿਆ,''ਉਸ ਦੇ ਪਤੀ ਸਿਸਟਿਕ ਫਾਇਬ੍ਰੋਸਿਸ ਦੇ ਮਰੀਜ਼ ਹਨ। ਇਹ ਬੀਮਾਰੀ ਬੱਚਾ ਪੈਦਾ ਕਰਨ ਵਿਚ ਵੱਡੀ ਰੁਕਾਵਟ ਹੈ।ਇਸ ਲਈ ਅਸੀਂ ਮੁੜ ਭਰੂਣ ਫ੍ਰੀਜਿੰਗ ਨਾਲ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਲਿਆ ਸੀ।''
ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਗੁਰਦੁਆਰਾ ਸਾਹਿਬ 'ਚ ਸੰਗਤਾਂ ਵੱਲੋਂ ਕਿਸਾਨੀ ਅੰਦੋਲਨ ਦੇ ਪੱਖ 'ਚ ਹਾਅ ਦਾ ਨਾਅਰਾ
ਟੀਨਾ ਨੇ ਇਹ ਵੀ ਦੱਸਿਆ ਕਿ ਇਸ ਤਕਨੀਕ ਦੀ ਜਾਣਕਾਰੀ ਮੈਨੂੰ ਮੇਰੇ ਪਿਤਾ ਤੋਂ ਮਿਲੀ। ਉਹਨਾਂ ਨੂੰ ਇਕ ਮੈਗਜ਼ੀਨ ਤੋਂ ਭਰੂਣ ਫ੍ਰੀਜਿੰਗ ਤਕਨੀਕ ਦੀ ਜਾਣਕਾਰੀ ਮਿਲੀ ਸੀ। ਅਸੀਂ ਇਸ ਤਕਨੀਕ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕੀਤੀ ਅਤੇ ਨੈਸ਼ਨਲ ਐਮਬ੍ਰੋ ਡੋਨੇਸ਼ਨ ਸੈਂਟਰ ਪਹੁੰਚੇ।ਇੱਥੋਂ ਹੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਈ।ਇੱਥੇ ਦੱਸ ਦਈਏ ਕਿ ਜਦੋਂ ਕੋਈ ਬੀਬੀ ਗਰਭ ਧਾਰਨ ਕਰਦੀ ਹੈ ਤਾਂ ਭਰੂਣ ਦਾ ਵਿਕਾਸ ਸ਼ੁਰੂ ਹੁੰਦਾ ਹੈ। ਕਈ ਜੋੜੇ ਇਸ ਭਰੂਣ ਨੂੰ ਫ੍ਰੀਜ਼ ਕਰਾਉਂਦੇ ਹਨ ਤਾਂ ਜੋ ਭਵਿੱਖ ਵਿਚ ਜਦੋਂ ਮਾਤਾ-ਪਿਤਾ ਬਣਨਾ ਹੋਵੇ ਤਾਂ ਇਸ ਦੀ ਵਰਤੋਂ ਕਰ ਸਕਣ। ਇਸ ਦੇ ਇਲਾਨਾ ਕੁਝ ਜੋੜੇ ਇਸ ਨੂੰ ਦਾਨ ਵੀ ਕਰਦੇ ਹਨ।
ਨੋਟ- 27 ਸਾਲ ਪੁਰਾਣੇ ਭਰੂਣ ਨਾਲ ਬੱਚੇ ਦੇ ਪੈਦਾ ਹੋਣ ਸੰਬੰਧੀ ਦੱਸੋ ਆਪਣੀ ਰਾਏ।
ਅਮਰੀਕਾ ਦੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1 ਲੱਖ ਤੋਂ ਪਾਰ
NEXT STORY