ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ਨੂੰ ਲਗਭਗ ਇਕ ਮਹੀਨੇ ਤੋਂ ਕੋਰੋਨਾ ਨਾਲ ਸਬੰਧਤ ਸਿਹਤ ਨੀਤੀਆਂ ਦਾ ਵਿਰੋਧ ਕਰਨ ਵਾਲੇ ਟਰੱਕ ਡਰਾਈਵਰਾਂ ਅਤੇ ਹੋਰਾਂ ਤੋਂ ਪੂਰੀ ਤਰ੍ਹਾਂ ਖਾਲੀ ਕਰਾ ਲਿਆ ਗਿਆ। ਇਹਨਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਰਾਜਧਾਨੀ ਦੇ ਵੱਡੇ ਹਿੱਸਿਆਂ ਨੂੰ ਵੀ ਹਫ਼ਤਿਆਂ ਲਈ ਬੰਦ ਕਰਨਾ ਪਿਆ, ਜਿਸ ਵਿੱਚ ਕੁਝ ਯੂਐਸ-ਕੈਨੇਡਾ ਸਰਹੱਦੀ ਚੌਕੀਆਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨ ਸਰਹੱਦ ਪਾਰ ਟਰੱਕ ਡਰਾਈਵਰਾਂ ਲਈ ਲਾਜ਼ਮੀ ਟੀਕਾਕਰਨ ਦੇ ਹੁਕਮਾਂ ਵਿਰੁੱਧ ਸੀ ਪਰ ਬਾਅਦ ਵਿੱਚ ਇਸ ਨੇ ਕੋਵਿਡ ਪਾਬੰਦੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਰੋਧ 'ਤੇ ਧਿਆਨ ਕੇਂਦਰਿਤ ਕੀਤਾ।
ਇਸ ਵਿਰੋਧ ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਟਰੂਡੋ ਨੂੰ ਆਪਣੀ ਰਿਹਾਇਸ਼ ਛੱਡ ਕੇ ਪਰਿਵਾਰ ਸਮੇਤ ਕਿਸੇ ਗੁਪਤ ਥਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ। ਸ਼ਨੀਵਾਰ ਅਤੇ ਐਤਵਾਰ ਨੂੰ ਦਿਨ ਭਰ ਦੰਗਾ ਵਿਰੋਧੀ ਪੁਲਸ ਟਰੱਕ ਡਰਾਈਵਰਾਂ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿੱਚ ਲੱਗੀ ਰਹੀ। ਜਿਸ ਤੋਂ ਬਾਅਦ ਹੁਣ ਕੈਨੇਡਾ 'ਚ ਪਾਰਲੀਮੈਂਟ ਦੇ ਆਲੇ-ਦੁਆਲੇ ਦੇ ਸਾਰੇ ਖੇਤਰਾਂ 'ਚ ਸਥਿਤੀ ਕਾਬੂ 'ਚ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੇਕਰ ਰੂਸ ਯੂਕਰੇਨ 'ਤੇ ਹਮਲਾ ਨਹੀਂ ਕਰਦਾ ਤਾਂ ਪੁਤਿਨ ਨਾਲ ਬੈਠਕ ਕਰ ਸਕਦੇ ਹਨ ਬਾਈਡੇਨ
ਓਟਾਵਾ ਵਿੱਚ ਇਕੱਠੇ ਹੋਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਵਾਲਿਆਂ ਨੇ ਖਦੇੜ ਦਿੱਤਾ ਹੈ ਅਤੇ ਟਰੱਕਾਂ ਦੇ ਲਗਾਤਾਰ ਵੱਜ ਰਹੇ ਹੌਰਨ ਹੁਣ ਸ਼ਾਂਤ ਹੋ ਗਏ ਹਨ। ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਦਾਖਲ ਹੋਏ ਅੰਦੋਲਨ ਦੇ ਨੇਤਾਵਾਂ ਸਮੇਤ ਕੁੱਲ 191 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਦੌਰਾਨ ਬਹੁਤੇ ਵਿਸ਼ਲੇਸ਼ਕ ਸ਼ੱਕ ਕਰ ਰਹੇ ਹਨ ਕਿ ਇਹ ਵਿਰੋਧ ਪ੍ਰਦਰਸ਼ਨ ਕੈਨੇਡੀਅਨ ਰਾਜਨੀਤੀ 'ਤੇ ਇਤਿਹਾਸਕ ਪ੍ਰਭਾਵ ਛੱਡੇਗਾ ਪਰ ਇਸ ਨੇ ਕੈਨੇਡਾ ਦੀਆਂ ਦੋ ਪ੍ਰਮੁੱਖ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰ ਦਿਓ ਰਾਏ।
ਜੇਕਰ ਰੂਸ ਯੂਕਰੇਨ 'ਤੇ ਹਮਲਾ ਨਹੀਂ ਕਰਦਾ ਤਾਂ ਪੁਤਿਨ ਨਾਲ ਬੈਠਕ ਕਰ ਸਕਦੇ ਹਨ ਬਾਈਡੇਨ
NEXT STORY