ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨੀਂ ਕੈਨੇਡਾ/ਅਮਰੀਕਾ ਅੰਤਰਰਾਸ਼ਟਰੀ ਬਾਰਡਰ ਤੋਂ ਇਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 62 ਕਿਲੋ ਕੋਕੀਨ ਸਮੇਤ ਸਾਰਨੀਆ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਭਾਰਤੀ ਮੂਲ ਦਾ ਇਹ ਟਰੱਕ ਡਰਾਈਵਰ ਕੈਨੇਡਾ ਦੇ ਬਰੈਂਪਟਨ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ 4 ਪੁਲਸ ਅਧਿਕਾਰੀਆਂ ਦੇ ਕਤਲ ਦੇ ਦੋਸ਼ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਜੇਲ੍ਹ
ਇਸ ਬਰਾਮਦਗੀ ਦਾ ਮੁੱਲ 3.5 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਆਰ.ਸੀ.ਐਮ.ਪੀ. ਦੀ ਮਦਦ ਨਾਲ ਬਰੈਂਪਟਨ ਦੇ 25 ਸਾਲਾ ਡਰਾਈਵਰ ਹਰਵਿੰਦਰ ਸਿੰਘ ਨੂੰ ਲੰਘੀ 31 ਮਾਰਚ ਨੂੰ ਅਮਰੀਕਾ ਤੋਂ ਵਾਪਸ ਆਉਂਦਿਆ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਸਾਰਨੀਆ ਨਾਮੀ ਕੋਰਟ ਵਿਚ ਹਰਵਿੰਦਰ ਸਿੰਘ ਨੂੰ 20 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ: ਭਾਰਤੀ ਮੂਲ ਦੇ ਸ਼ਿਵਇੰਦਰਜੀਤ ਸਿੰਘ ਨੇ ਵਧਾਇਆ ਸਿੱਖ ਕੌਮ ਦਾ ਮਾਣ, ਬਣੇ ਨਵੇਂ ਯੋਜਨਾ ਕਮਿਸ਼ਨਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਪਤੀ ਬਾਈਡੇਨ 11 ਸਤੰਬਰ ਤੱਕ ਅਫਗਾਨਿਸਤਾਨ ਤੋਂ ਵਾਪਸ ਬੁਲਾਉਣਗੇ ਅਮਰੀਕੀ ਫੌਜੀ
NEXT STORY