ਟੋਰਾਂਟੋ— ਕੈਨੇਡੀਅਨ ਅਭਿਨੇਤਰੀ ਐਲੇਨ ਪੇਜ ਨੇ ਆਪਣੀ ਡਾਂਸਰ ਪ੍ਰੇਮਿਕਾ ਐਮਾ ਪੋਰਟਨਰ ਨਾਲ ਵਿਆਹ ਕਰਾ ਲਿਆ ਹੈ। ਇਸ ਜੂਨੋ ਸਟਾਰ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਤੇ ਆਪਣੇ ਵਿਆਹ ਦਾ ਖੁਲਾਸਾ ਕੀਤਾ।

ਇਸ ਇੰਸਟਾਗ੍ਰਾਮ ਪੋਸਟ 'ਚ ਦੋਵਾਂ ਦੇ ਹੱਥਾਂ 'ਚ ਸੋਨੇ ਦੀਆਂ ਅੰਗੂਠੀਆਂ ਦਿਖਾਈ ਦੇ ਰਹੀਆਂ ਹਨ। ਐਲੇਨ ਪੇਜ ਨੇ ਆਪਣੀ ਪੋਸਟ 'ਚ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇੰਨੀ ਵਿਲੱਖਣ ਔਰਤ ਮੇਰੀ ਪਤਨੀ ਬਣੀ ਹੈ।

ਇਸ ਦੇ ਨਾਲ ਹੀ ਅਭਿਨੇਤਰੀ ਨੂੰ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਦੋਵੇਂ ਇਕੱਠੀਆਂ ਦਿਖਾਈ ਦੇ ਰਹੀਆਂ ਸਨ। ਪੇਜ ਦੀ ਨਵੀਂ ਨਵੇਲੀ ਦੁਲਹਨ ਨੇ ਵੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੁਝ ਇਸੇ ਤਰ੍ਹਾਂ ਦੀ ਪੋਸਟ ਸ਼ੇਅਰ ਕੀਤੀ।

ਅਭਿਨੇਤਰੀ ਦੇ ਇਕ ਪ੍ਰਤੀਨਿਧੀ ਨੇ ਪੀਪਲਜ਼ ਡਾਟ ਕਾਮ 'ਤੇ ਦੋਵਾਂ ਦੇ ਵਿਆਹ ਦੀ ਪੁਸ਼ਟੀ ਵੀ ਕੀਤੀ। ਪਰ ਉਨ੍ਹਾਂ ਦੇ ਵਿਆਹ ਬਾਰੇ ਹੋਰ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਗਈ। 30 ਸਾਲਾਂ ਪੇਜ ਪਿਛਲੀਆਂ ਗਰਮੀਆਂ 'ਚ ਆਪਣੀ ਡਾਂਸਰ ਪ੍ਰੇਮਿਕਾ ਦੇ ਨਾਲ ਲੋਕਾਂ ਸਾਹਮਣੇ ਆਈ ਸੀ। ਸੋਸ਼ਲ ਮੀਡੀਆ 'ਚ ਦੋਵੇਂ ਬਹੁਤ ਸੁਰਖੀਆਂ 'ਚ ਰਹੀਆਂ ਸਨ।

ਇਸ ਤੋਂ ਪਹਿਲਾ ਪੇਜ ਦੀਆਂ ਇਕ ਆਰਟਿਸ ਸਮਾਂਥਾ ਥੋਮਸ ਨਾਲ ਜਨਵਰੀ 2017 'ਚ ਤਸਵੀਰਾਂ ਸਾਹਮਣੇ ਆਈਆਂ ਸਨ, ਜਦੋਂ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੀਆਂ ਸਨ। ਕੈਨੇਡੀਅਨ ਅਭਿਨੇਤਰੀ ਨੇ ਸਾਲ 2014 'ਚ ਇਕ ਰੈਲੀ ਦੌਰਾਨ ਆਪਣੇ ਸਮਲਿੰਗੀ ਹੋਣ ਦਾ ਪ੍ਰਗਟਾਵਾ ਕੀਤਾ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਆਪਣੇ ਆਪ 'ਤੋਂ ਖੁਸ਼ ਹੈ।
ਯੂਰਪ ’ਚ ਬਰਫੀਲੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ, 3 ਮੌਤਾਂ
NEXT STORY