ਟੋਰਾਂਟੋ — ਕੈਨੇਡਾ ਦੀ ਸਪੈਸ਼ਲ ਫੋਰਸ ਆਉਣ ਵਾਲੇ ਸਾਲਾਂ 'ਚ ਔਰਤਾਂ ਦੀ ਭਰਤੀ ਕਰਨ ਜਾ ਰਹੀ ਹੈ। ਇਸ ਸਬੰਧੀ ਅਲਾਈਟ ਫੋਰਸ ਦੇ ਕਮਾਂਡਰ ਮੇਜਰ ਜਨਕਲ ਮਾਈਲ ਰੋਲੀਓ ਨੇ ਕਿਹਾ ਕਿ ਕੈਨੇਡਾ ਦੀ ਸਪੈਸ਼ਲ ਫੋਰਸ ਭਰਤੀ ਲਈ ਔਰਤਾਂ ਨੂੰ ਵਧ ਤੋਂ ਵਧ ਪਹਿਲ ਦੇਣ 'ਤੇ ਵਿਚਾਰ ਕਰ ਰਹੀ ਹੈ। ਅਲਾਈਟ ਫੋਰਸ ਉੱਚ ਸਿਖਲਾਈ ਪ੍ਰਾਪਤ ਹੁੰਦੀ ਹੈ, ਜਿਹੜੀ ਕਿ ਅੱਤਵਾਦ ਵਿਰੁੱਧ ਖੁਫੀਆ ਅਪ੍ਰੇਸ਼ਨ ਚਲਾਉਂਦੀ ਹੈ। ਅਲਾਈਟ ਫੋਰਸ ਅਧਿਕਾਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਔਰਤਾਂ ਦੀ ਭਰਤੀ ਕਿਸ ਤਰ੍ਹਾਂ ਸਪੈਸ਼ਲ ਸਿਖਲਾਈ ਦੇ ਕੇ ਅੱਤਵਾਦ ਵਿਰੁੱਧ ਖੁਫੀਆ ਅਪ੍ਰੇਸ਼ਨਾਂ ਲਈ ਤਿਆਰ ਕੀਤਾ ਜਾਵੇ।
ਮੇਜਰ ਜਨਰਲ ਨੇ ਕਿਹਾ ਕਿ ਜੇ ਫੌਜ 'ਚ ਵਧ ਤੋਂ ਵਧ ਔਰਤਾਂ ਭਰਤੀ ਹੋਣਗੀਆਂ ਤਾਂ ਸਮਾਜ 'ਚ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਨੂੰ ਹੁਲਾਰਾ ਮਿਲੇਗਾ। ਮੇਜਰ ਜਨਰਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜੰਗ ਦੇ ਮੈਦਾਨ 'ਚ ਔਰਤਾਂ ਅਪ੍ਰੇਟਰਸ ਦੀ ਬਹੁਤ ਲੋੜ ਹੈ। ਰੋਲੀਓ ਨੇ ਸੁਝਾਅ ਦਿੰਦਿਆ ਕਿਹਾ ਕਿ ਜੇ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਜੰਗ ਦੇ ਮੈਦਾਨ 'ਚ ਲੜਣਗੀਆਂ ਤਾਂ ਇਸ ਨਾਲ ਹਰ ਮਿਸ਼ਨ 'ਚ ਜਿੱਤ ਮਿਲੇਗੀ। ਦੇਸ਼ ਦੀ ਅੱਤਵਾਦ ਵਿਰੋਧੀ ਇਕਾਈ ਜੇ. ਟੀ. ਐੱਫ.-2 ਦੇ ਇਕ ਸਾਬਕਾ ਕਮਾਂਡਰ ਨੇ ਕਿਹਾ ਕਿ ਕੈਨੇਡਾ ਦੇ ਸਹਿਯੋਗੀਆਂ ਦਲਾਂ ਨੇ ਔਰਤਾਂ ਅਤੇ ਮਰਦਾਂ ਦੀਆਂ ਬਰਾਬਰੀ ਵਾਲੀਆਂ ਟੀਮਾਂ ਦੀ ਲੋੜ ਨੂੰ ਪਹਿਲਾਂ ਹੀ ਮਾਨਤਾ ਦਿੱਤੀ ਹੋਈ ਹੈ।
ਸਹੀ ਮੌਕੇ ਕਰਾਂਗੇ ਉੱਤਰ ਕੋਰੀਆ ਨਾਲ ਗੱਲਬਾਤ : ਅਮਰੀਕਾ
NEXT STORY