ਸੁਲਤਾਨਪੁਰ ਲੋਧੀ (ਓਬਰਾਏ)- ਸੁਲਤਾਨਪੁਰ ਲੋਧੀ ਦੇ ਪਿੰਡ ਚੂਹੜਪੁਰ ਵਿਚ ਦੋ ਧੜਿਆਂ ਵਿਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ ਧੜੇ ਵੱਲੋਂ ਦੂਜੇ ਧੜੇ 'ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਵਿਚ 1 ਵਿਅਕਤੀ ਅਤੇ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਮਲਕੀਤ ਸਿੰਘ ਪੁੱਤਰ ਸਾਧੂ ਸਿੰਘ ਚੂਹੜਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਏ. ਸੀ. ਲਗਾ ਰਹੇ ਸਨ ਤਾਂ ਸਾਡੇ ਵਾਲੇ ਪਾਸੇ ਝੜੀ ਮਾਰ ਰਹੇ ਸਨ, ਜਿਸ ਤੋਂ ਬਾਅਦ ਅਸੀਂ ਇਸ ਦੀ ਸ਼ਿਕਾਇਤ ਥਾਣਾ ਕਬੀਰਪੁਰ ਪੁਲਸ ਨੂੰ ਦਿੱਤੀ ਸੀ ਅਤੇ ਆਪਣੀ ਸੁਰੱਖਿਆ ਲਈ ਇਕ ਗੇਟ ਲਾ ਲਿਆ ਸੀ।
ਇਹ ਵੀ ਪੜ੍ਹੋ: ਅਟਾਰੀ ਬਾਰਡਰ ਦਾ ਗੇਟ ਆਵਾਜਾਈ ਲਈ ਬੰਦ, ਅਖ਼ੀਰਲੇ ਦਿਨ 104 ਪਾਕਿ ਨਾਗਰਿਕ ਆਪਣੇ ਦੇਸ਼ ਪਰਤੇ

ਉਨ੍ਹਾਂ ਦੱਸਿਆ ਕਿ ਗੇਟ ਨੂੰ ਪੁੱਟਣ ਲਈ ਅੱਜ ਕੁਝ ਅਣਪਛਾਤੇ ਵਿਅਕਤੀ ਸ਼ਾਮ 6 ਵਜੇ ਦੇ ਕਰੀਬ ਆਏ ਅਤੇ ਆਉਂਦੇ ਸਾਰ ਹੀ ਉਨ੍ਹਾਂ ਨੇ ਸਾਡੇ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੇਟ ਪੁੱਟਣ ਲੱਗੇ। ਇਸ ਦੇ ਬਾਅਦ ਨੌਜਵਾਨਾਂ ਨੇ ਗੋਲ਼ੀ ਵੀ ਚਲਾ ਦਿੱਤੀ ਜੋਕਿ ਮੇਰੀ ਲੱਤ 'ਤੇ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਮਲਜੀਤ ਕੌਰ ਪਤਨੀ ਕਰਨੈਲ ਸਿੰਘ, ਹਰਜੀਤ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਚੂਹੜਪੁਰ ਨਾਲ ਗਾਲੀ-ਗਲੋਚ ਕੀਤਾ ਅਤੇ ਉਨ੍ਹਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਜਿਸ ਦੌਰਾਨ ਉਹ ਵੀ ਜ਼ਖ਼ਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ ਮੌਕੇ ਉਤੇ ਪਹੁੰਚ ਕੇ ਥਾਣਾ ਕਬੀਰਪੁਰ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ DGP ਸਖ਼ਤ, ਨਵੇਂ ਹੁਕਮ ਜਾਰੀ, ਅਧਿਕਾਰੀਆਂ 'ਤੇ ਵੀ ਡਿੱਗ ਸਕਦੀ ਹੈ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦਾਸਪੁਰ ਦੇ ਵਕੀਲ ਨਾਲ ਕੁੱਟਮਾਰ, ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼! ਪਿਓ-ਪੁੱਤ ਦੇ ਖ਼ਿਲਾਫ਼ FIR ਦਰਜ
NEXT STORY