ਮੋਗਾ (ਕਸ਼ਿਸ਼) : ਮੋਗਾ ਪੁਲਸ ਵੱਲੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਦੇਰ ਰਾਤ ਗੁਰੂ ਜੀ ਮੈਡੀਕਲ ਸਟੋਰ ਮੇਨ ਚੌਕ ਵਿਖੇ ਡਰੱਗ ਇੰਸਪੈਕਟਰ ਤੇ ਪੁਲਸ ਵੱਲੋਂ ਸਾਂਝੇ ਤੌਰ 'ਤੇ ਅਦਾਲਤ ਦੇ ਹੁਕਮਾਂ ਅਨੁਸਾਰ ਰੇਡ ਕੀਤੀ ਗਈ। ਇਸ ਦੌਰਾਨ 1080 ਗੋਲੀਆਂ ਅਤੇ ਚਾਰ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ।
ਭਾਰਤ ਦੀ ਪਾਕਿਸਤਾਨ ਖਿਲਾਫ ਇਕ ਹੋਰ ਵੱਡੀ ਕਾਰਵਾਈ! 23 ਮਈ ਤਕ ਹਵਾਈ ਖੇਤਰ ਕੀਤਾ ਬੰਦ
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਅੱਜ ਗੁਰੂ ਜੀ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਗਈ ਜਿਸ ਵਿੱਚ 1080 ਗੋਲੀਆਂ ਅਤੇ ਚਾਰ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀ ਵਿਜੇ ਕੁਮਾਰ ਜੋ ਕਿ ਕੈਂਪ ਭੀਮ ਨਗਰ ਦਾ ਰਹਿਣ ਵਾਲਾ, ਕੋਲੋਂ 4 ਕਰੋੜ 20 ਲੱਖ 28 ਹਜ਼ਾਰ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਅਤੇ 52500 ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਉਸ ਦੀ ਪੁੱਛਗਿਛ ਦੌਰਾਨ ਗੁਰੂ ਜੀ ਮੈਡੀਕਲ ਸਟੋਰ ਦੇ ਮਾਲਕ ਦੀਪ ਗੋਇਲ ਦਾ ਨਾਮ ਨਾਮਜ਼ਦ ਕੀਤਾ ਗਿਆ ਸੀ ਅਤੇ ਦੁਕਾਨਦਾਰ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ ਸੀ ਜਿਸ ਦੇ ਚਲਦੇ ਕਾਰਵਾਈ ਕਰਦੇ ਹੋਏ ਦੁਕਾਨ 'ਤੇ ਰੇਡ ਕੀਤੀ ਅਤੇ ਦੁਕਾਨ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸਾਡੇ ਨਾਲ ਮੋਗਾ ਡਰੱਗ ਇੰਸਪੈਕਟਰ ਨਵਦੀਪ ਸੰਧੂ ਵੀ ਮੌਜੂਦ ਰਹੇ।
ਅੰਤਰਰਾਸ਼ਟਰੀ ਸਰਹੱਦ 'ਤੇ ਖਾਲੀ ਪਈਆਂ ਪਾਕਿਸਤਾਨ ਦੀਆਂ ਚੌਕੀਆਂ, ਝੰਡੇ ਵੀ ਲਾਹੇ! ਪੰਜਾਬ 'ਚ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮੂਲ ਦੁੱਧ ਵੀ ਹੋਇਆ ਮਹਿੰਗਾ, ਇੰਨੀ ਵਧੀ ਕੀਮਤ
NEXT STORY