ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਇਕ ਜੰਗਲ 'ਚੋਂ ਸੋਮਵਾਰ ਨੂੰ ਫਾਰੂਖ (35) ਨਾਮਕ ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲਣ ਦੇ ਸੰਬੰਧ 'ਚ ਮ੍ਰਿਤਕ ਦੀ ਪਤਨੀ ਅਤੇ ਭਾਣਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਫਾਰੂਖ ਦੀ ਲਾਸ਼ ਕੀਰਤਪੁਰ ਥਾਣਾ ਖੇਤਰ ਦੇ ਰਾਮਪੁਰ ਆਸ਼ਾ ਪਿੰਡ ਦੇ ਜੰਗਲਾਂ ਤੋਂ ਬਰਾਮਦ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਾਰੂਖ ਦਾ ਕਤਲ ਉਸ ਦੇ ਭਾਣਜੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸੀ। ਵਧੀਕ ਪੁਲਸ ਸੁਪਰਡੈਂਟ ਸੰਜੀਵ ਬਾਜਪਾਈ ਨੇ ਕਿਹਾ ਕਿ ਫਾਰੂਖ ਦੀ ਪਤਨੀ ਦੇ ਆਪਣੇ ਭਾਣਜੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੇ ਕਤਲ ਦੀ ਸਾਜਿਸ਼ ਮਾਮੀ-ਭਾਣਜੇ ਮਿਲ ਕੇ ਰਚੀ ਸੀ। ਬਾਜਪਾਈ ਨੇ ਦੱਸਿਆ ਕਿ 2 ਲੋਕ ਫਾਰੂਖ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਜੰਗਲ ਲਿਆਏ ਸਨ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਉੱਥੋਂ ਭੱਜ ਗਏ। ਉਨ੍ਹਾਂ ਕਿਹਾ ਕਿ ਫਾਰੂਕ ਦੀ ਲਾਸ਼ 28 ਅਪ੍ਰੈਲ ਨੂੰ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮਾਂ-ਧੀ ਨਾਲ ਸਮੂਹਿਕ ਜਬਰ ਜ਼ਿਨਾਹ, ਫਿਰ ਮਾਸੂਮ ਦਾ ਗਲਾ ਘੁੱਟ ਕਰ'ਤਾ ਕਤਲ
ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਮ੍ਰਿਤਕ ਦੇ ਭਰਾ ਨਈਮ ਨੇ ਭਾਣਜੇ ਮੇਹਰਭਾਨ ਅਤੇ ਉਸ ਦੇ ਦੋਸਤ ਉਮਰ ਖ਼ਿਲਾਫ਼ ਇਕ ਨਾਮਜ਼ਦ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਕ ਮੁਖਬਿਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ, ਪੁਲਸ ਨੇ ਮੰਗਲਵਾਰ ਦੇਰ ਰਾਤ ਅਮਨ ਕਲੋਨੀ ਨੇੜੇ ਮੋਟਰਸਾਈਕਲ ਸਵਾਰ ਮੇਹਰਭਾਨ ਅਤੇ ਉਮਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਦੋਵਾਂ ਨੇ ਪੁਲਸ ਵਾਲਿਆਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਮੇਹਰਭਾਨ ਦੇ ਪੈਰ 'ਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਤੋਂ ਦੋ ਪਿਸਤੌਲ, ਮ੍ਰਿਤਕ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਜ਼ਬਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਦੇ ਅਨੁਸਾਰ, ਮੇਹਰਭਾਨ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਆਪਣੀ ਮਾਮੀ ਅਮਰੀਨ ਨਾਲ ਰਿਸ਼ਤੇ 'ਚ ਸੀ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਮਾਮਾ ਫਾਰੂਖ ਇਸੇ ਮੁੱਦੇ 'ਤੇ ਅਮਰੀਨ ਨਾਲ ਕੁੱਟਮਾਰ ਕਰ ਰਿਹਾ ਸੀ ਅਤੇ ਇਸ ਲਈ ਉਨ੍ਹਾਂ ਨੇ ਇਸ ਕਤਲ ਦੀ ਯੋਜਨਾ ਬਣਾਈ ਸੀ। ਪੁਲਸ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CISCE ਬੋਰਡ ਨਤੀਜੇ : ਜਮਾਤ 10ਵੀਂ ਤੇ 12ਵੀਂ 'ਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਿਆ
NEXT STORY