ਕੈਲਗਰੀ— ਕੈਨੇਡੀਆਈ ਫੌਜ ਵਲੋਂ 29 ਸਤੰਬਰ 2017 ਨੂੰ 6 ਵਜੇ ਕੈਲਗਰੀ ਦੇ ਜੈਨੇਸਿਸ ਸੈਂਟਰ (ਨਾਰਥ ਈਸਟ) ਵਿਖੇ ਇਕ ਇਵੈਂਟ ਕਰਵਾਇਆ ਜਾ ਰਿਹਾ ਹੈ। ਇਸ ਇਵੈਂਟ ਦਾ ਮੁੱਖ ਮਕਸਦ ਕੈਨੇਡਾ ਦੀ ਫੌਜ 'ਚ ਭਰਤੀ ਹੋਣ ਸਬੰਧੀ ਸਪੱਸ਼ਟ ਤੇ ਸਹੀ ਜਾਣਕਾਰੀ ਦੇਣਾ ਹੈ। ਇਵੈਂਟ 'ਚ ਕੈਨੇਡੀਆਈ ਫੌਜ ਤੋਂ ਸਰਟੀਫਾਈਡ ਰਿਕਰੂਟਰਜ਼ ਆਰਮੀ, ਨੇਵੀ ਤੇ ਏਅਰ ਫੋਰਸ ਦੇ ਨਾਲ-ਨਾਲ ਰੈਗੂਲਰ ਤੇ ਰਿਜ਼ਰਵ ਦੋਵਾਂ ਫੋਰਸਾਂ 'ਚ ਭਰਤੀ ਬਾਰੇ ਜਾਣਕਾਰੀ ਦੇਣਗੇ। ਕੈਪਟਨ ਚਰਨ ਕਮਲ ਸਿੰਘ ਦੁੱਲਤ (ਓ. ਸੀ. 15 ਫੀਲਡ ਐਂਬੂਲੈਂਸ) ਵਲੋਂ ਇਹ ਇਵੈਂਟ ਪਰਮੀਤ ਸਿੰਘ ਬੋਪਾਰਾਏ (ਪ੍ਰਧਾਨ) ਤੇ ਉਨ੍ਹਾਂ ਦੀ ਦਸਮੇਸ਼ ਕਲਚਰਲ ਗੁਰਦੁਆਰਾ ਸਾਹਿਬ ਟੀਮ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਰਿਟਾਇਰਡ ਕਰਨਲ ਪਰਮਾਰ (ਪ੍ਰਧਾਨ ਇੰਡੀਅਨ ਵੈਟਰਨਸ ਐਸੋਸੀਏਸ਼ਨ) ਇਸ ਦੌਰਾਨ ਖਾਸ ਤੌਰ 'ਤੇ ਮੌਜੂਦ ਰਹਿਣਗੇ ਤੇ ਆਪਣੇ ਤਜਰਬੇ ਸਾਂਝੇ ਕਰਨਗੇ।
ਕੈਨੇਡੀਆਈ ਫੌਜ 'ਚ ਭਰਤੀ ਹੋਣ ਦੀ ਯੋਗਤਾ—
ਉਮਰ : 16 ਸਾਲ ਜਾਂ ਇਸ ਤੋਂ ਵੱਧ
ਸਿੱਖਿਆ : ਘੱਟੋ-ਘੱਟ ਗਰੇਡ 10
ਸਿਟੀਜ਼ਨਸ਼ਿਪ : 16 ਸਾਲ ਦੀ ਉਮਰ ਤਕ ਕੈਨੇਡਾ ਦਾ ਵਸਨੀਕ, ਜਿਹੜਾ ਮਾਤਾ-ਪਿਤਾ ਜਾਂ ਗਾਰਡੀਅਨ ਨਾਲ ਰਹਿੰਦਾ ਹੋਵੇ।
ਹਰ ਇਕ ਨੂੰ ਇਸ ਇਵੈਂਟ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਾਡੇ ਸਰਟੀਫਾਈਡ ਰਿਕਰੂਟਰਜ਼ ਨਾਲ ਸਿੱਧੇ ਤੌਰ 'ਤੇ ਸੰਪਰਕ ਕਰ ਸਕਣ ਤੇ ਕੈਨੇਡੀਆਈ ਫੌਜ 'ਚ ਭਰਤੀ ਹੋਣ ਬਾਰੇ ਜਾਣਕਾਰੀ ਲੈ ਸਕਣ।
ਇਸ ਦੇਸ਼ 'ਚ ਬਲਾਤਕਾਰੀ ਨੂੰ ਦਿੱਤੀ ਗਈ ਸ਼ਰੇਆਮ ਫਾਂਸੀ, ਕੀਤਾ ਗਿਆ ਲਾਈਵ ਪ੍ਰਸਾਰਣ
NEXT STORY