ਟੋਰਾਂਟੋ- ਕੈਨੇਡੀਅਨ ਮਾਹਰਾਂ ਦਾ ਵਿਚਾਰ ਹੈ ਕਿ ਲੋਕਾਂ ਦਾ ਪਸੰਦੀਦਾ ਫਲ ਅਕਾਈ ਬੇਰੀ ਕੋਰੋਨਾ ਵਾਇਰਸ ਨਾਲ ਲੜਨ ਵਿਚ ਖਾਸ ਭੂਮਿਕਾ ਨਿਭਾਅ ਸਕਦਾ ਹੈ।
ਟੋਰਾਂਟੋ ਯੂਨੀਵਰਸਿਟੀ ਨੇ ਇਸ ਨੂੰ ਲੈ ਕੇ ਇਕ ਕਲੀਨਕ ਟ੍ਰਾਇਲ ਸ਼ੁਰੂ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਕਾਈ ਪਾਲਮ ਜਾਂ ਅਕਾਈ ਬੇਰੀ ਵਜੋਂ ਜਾਣਿਆ ਜਾਂਦਾ ਜਾਮਣ ਵਰਗਾ ਇਹ ਫਲ ਕੋਰੋਨਾ ਦੌਰਾਨ ਲੋਕਾਂ ਨੂੰ ਹੋਣ ਵਾਲੀ ਸੋਜ ਤੇ ਹੋਰ ਪਰੇਸ਼ਾਨੀਆਂ ਤੋਂ ਬਚਾਅ ਸਕਦਾ ਹੈ।
ਉਂਝ ਇਸ ਫਲ ਨੂੰ ਵਧਦੀ ਉਮਰ ਰੋਕਣ ਅਤੇ ਭਾਰ ਘਟਾਉਣ ਲਈ ਜਾਣਿਆ ਜਾਂਦਾ ਹੈ ਤੇ ਉੱਤਰੀ ਅਮਰੀਕਾ ਵਿਚ ਲੋਕ ਇਸ ਫਲ ਦੇ ਸ਼ੌਕੀਨ ਹਨ। ਡਾਕਟਰ ਮਿਸ਼ੇਲ ਫਾਰਕੁਹ ਨੇ ਦੱਸਿਆ ਕਿ ਉਹ ਇਸ ਦਾ ਟ੍ਰਾਇਲ ਮਲਟੀਨੈਸ਼ਨਲ ਕਲੀਨਿਕ ਵਿਚ ਕਰਨ ਜਾ ਰਹੇ ਹਨ। ਲੋਕਾਂ ਦੀ ਪਹੁੰਚ ਵਿਚ ਹੋਣ ਕਾਰਨ ਤੇ ਸਸਤਾ ਹੋਣ ਕਾਰਨ ਹਰ ਕੋਈ ਇਸ ਨੂੰ ਖਰੀਦ ਸਕਦਾ ਹੈ। ਇਸ ਦਾ ਰਸ ਬਹੁਤ ਗੁਣਕਾਰੀ ਹੈ।
580 ਮਰੀਜ਼ਾਂ ਉੱਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਘਰ ਵਿਚ ਇਕਾਂਤਵਾਸ ਹਨ। ਕੁੱਝ ਮਰੀਜ਼ਾਂ ਨੂੰ ਅਕਾਈ ਗੋਲੀਆਂ ਦਿੱਤੀਆਂ ਜਾਣਗੀਆਂ ਜਦਕਿ ਹੋਰਾਂ ਨੂੰ ਪਲੇਸਬੋ ਗੋਲੀਆਂ ਦਿੱਤੀਆਂ ਜਾਣਗੀਆਂ। ਹਰ ਮਰੀਜ਼ ਨੂੰ 8 ਘੰਟਿਆਂ ਵਿਚ 520 ਐੱਮ. ਜੀ. ਦਾ ਇਕ ਕੈਪਸੁਲ ਦਿੱਤਾ ਜਾਵੇਗਾ। ਮਾਹਰਾਂ ਨੂੰ ਆਸ ਹੈ ਕਿ ਇਸ ਦਵਾਈ ਨਾਲ ਮੌਤ ਦਰ ਘਟੇਗੀ ਤੇ ਮਰੀਜ਼ ਜਲਦੀ ਸਿਹਤਯਾਬ ਹੋਣਗੇ।
ਟੋਰਾਂਟੋ ਵਿਚ ਤਾਂ ਇਹ ਟ੍ਰਾਇਲ ਚੱਲ ਹੀ ਰਿਹਾ ਹੈ, ਨਾਲ ਦੀ ਨਾਲ ਬ੍ਰਾਜ਼ੀਲ ਵਿਚ ਇਸ ਦਾ ਟ੍ਰਾਇਲ ਹੋ ਰਿਹਾ ਹੈ।
ਕੋਰੋਨਾ ਆਫ਼ਤ : ਵਿਦੇਸ਼ੀ ਵਰਕਰਾਂ ਨੂੰ ਵਾਪਸ ਭੇਜੇਗਾ ਸਿੰਗਾਪੁਰ ਦਾ 'ਮੁਸਤਫਾ ਸੈਂਟਰ'
NEXT STORY