ਨਿਊਯਾਰਕ (ਰਾਜ ਗੋਗਨਾ)—ਬੀਤੇ ਦਿਨ ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਦੇ ਇਲਾਕੇ ’ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗ਼ੈਰ-ਕਾਨੂੰਨੀ ਤੌਰ ’ਤੇ 58 ਪਿਸਤੌਲ ਰੱਖਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮਾਊਂਟ ਮੋਰਿਸ ਪੁਲਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਸ ਵਿਅਕਤੀ ਬਦਰੀ ਅਹਿਮਦ ਮੁਹੰਮਦ ਨੂੰ ਟ੍ਰੈਫਿਕ ਸਟਾਪ ’ਤੇ ਕਾਰ ਦੀ ਤੇਜ਼ ਰਫ਼ਤਾਰ ਕਾਰਨ ਰੋਕਿਆ ਗਿਆ, ਜਦੋਂ ਸ਼ੱਕ ਹੋਣ ’ਤੇ ਉਸ ਦੇ ਵਾਹਨ ਦੀ ਤਲਾਸ਼ੀ ਲਈ ਤਾਂ ਉਸ ਦੇ ਵਾਹਨ ’ਚੋਂ 58 ਹੈਂਡਗੰਨਜ਼ ਅਤੇ ਕਈ ਉੱਚ-ਸਮਰੱਥਾ ਵਾਲੇ ਮੈਗਜ਼ੀਨ ਬਰਾਮਦ ਕੀਤੇ ਗਏ।
ਪੁਲਸ ਦਾ ਕਹਿਣਾ ਹੈ ਕਿ ਕਾਰ ਦੇ ਟਰੰਕ ’ਚ ਇਕ ਡਫਲ ਬੈਗ ’ਚ ਪਿਸਤੌਲ ਤੇ ਮੈਗਜ਼ੀਨ ਮਿਲੇ ਸਨ। ਮਾਊਂਟ ਮੋਰਿਸ ਪੁਲਸ ਵਿਭਾਗ ਦੇ ਮੁਖੀ ਜੈਫ ਵਿਡਰਿਕ ਨੇ ਕਿਹਾ ਕਿ ਮੈਂ ਸਪੱਸ਼ਟ ਤੌਰ ’ਤੇ ਹੈਰਾਨ ਸੀ ਅਤੇ ਜਦੋਂ ਮੈਨੂੰ ਫ਼ੋਨ ਆਇਆ ਤਾਂ ਮੈਂ ਇਹ ਸੀਨ ਵੇਖਿਆ। ਉਨ੍ਹਾਂ ਕਿਹਾ ਕਿ ਇਹ ਉਹ ਚੀਜ਼ਾਂ ਨਹੀਂ ਹਨ, ਜੋ ਤੁਸੀਂ ਹਰ ਰੋਜ਼ ਦੇਖਦੇ ਹੋ ਪਰ ਅਸੀਂ ਇੰਨੀ ਵੱਡੀ ਮਾਤਰਾ ਪਿਸਤੌਲਾਂ ਸੜਕ ’ਤੇ ਤਲਾਸ਼ੀ ਲੈਣ ’ਤੇ ਫੜੇ, ਇਹ ਸਾਡੀ ਖੁਸ਼ਕਿਸਮਤੀ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਅਹਿਮਦ-ਮੁਹੰਮਦ ’ਤੇ ਪਹਿਲਾਂ ਵੀ ਇਕ ਹਥਿਆਰ ਦੇ ਅਪਰਾਧਿਕ ਕਬਜ਼ੇ ਦੇ ਦੋਸ਼ ਹਨ। ਅਦਾਲਤ ਵੱਲੋਂ ਉਸ ’ਤੇ 100,000 ਡਾਲਰ ਦੀ ਜ਼ਮਾਨਤ ਅਤੇ 200,000 ਲੱਖ ਡਾਲਰ ਦਾ ਬਾਂਡ ਰੱਖਿਆ ਗਿਆ ਹੈ। ਜੇਲ੍ਹ ’ਚ ਬੰਦ ਬਦਰੀ ਅਹਿਮਦ ਮੁਹੰਮਦ ਕੋਲੋਂ ਹੋਰ ਵੀ ਜਾਂਚ-ਪੜਤਾਲ ਜਾਰੀ ਹੈ।
ਅੱਜ ਹੋਵੇਗਾ ਇਮਰਾਨ ਖਾਨ ਦੀ ਕਿਸਮਤ ਦਾ ਫ਼ੈਸਲਾ, ਨੈਸ਼ਨਲ ਅਸੈਂਬਲੀ ਦੇ ਸੈਸ਼ਨ 'ਚ ਨਹੀਂ ਹੋਏ ਹਾਜ਼ਰ
NEXT STORY