ਬਰੈਂਪਟਨ— ਕੈਨੇਡਾ 'ਚ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤੀ ਮਹੀਨੇ' ਦੇ ਨਾਂ ਤੋਂ ਮਨਾਇਆ ਜਾਂਦਾ ਹੈ। ਇਸ ਲਈ ਪੂਰਾ ਮਹੀਨਾ ਵਿਸਾਖੀ ਅਤੇ ਖਾਲਸਾ ਪੰਥ ਦੀ ਸਿਰਜਨਾ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਮੰਗਲਵਾਰ ਨੂੰ ਬਰੈਂਪਟਨ ਵਿਖੇ ਕਰਵਾਏ ਗਏ ਪ੍ਰੋਗਰਾਮ 'ਚ ਸੰਸਦ ਮੈਂਬਰ ਅਮਰਜੀਤ ਸੋਹੀ ਨੇ ਸ਼ਿਰਕਤ ਕੀਤੀ । ਇੱਥੇ ਸਿੱਖ ਵਿਰਾਸਤੀ ਮਹੀਨੇ ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਕੈਨੇਡਾ 'ਚ ਵੱਡੇ ਪੱਧਰ 'ਤੇ ਵਿਸਾਖੀ ਮਨਾਈ ਜਾ ਰਹੀ ਹੈ। ਉਨ੍ਹਾਂ ਸਭ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ 9 ਅਪ੍ਰੈਲ ਨੂੰ ਕੈਨੇਡੀਅਨ ਸੰਸਦ 'ਚ ਵਿਸਾਖੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ 'ਚ ਵੱਡੀ ਗਿਣਤੀ 'ਚ ਪੰਜਾਬੀ ਅਤੇ ਕੈਨੇਡੀਅਨ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਸੀ। ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਸਨ।
ਕੋਲੰਬੀਆ ਦੇ ਵਿਦਰੋਹੀ ਸੰਗਠਨ 'ਈ. ਐੱਲ. ਐੱਨ.' ਨੇ ਦੋ ਬੰਦੀਆਂ ਕੀਤਾ ਰਿਹਾਅ
NEXT STORY