ਓਟਾਵਾ/ਓਂਟਾਰੀਓ (ਰਾਜ ਗੋਗਨਾ): ਕੈਨੇਡੀਅਨ ਸਰਕਾਰ ਵੱਲੋਂ ਓਂਟਾਰੀਓ ਅਤੇ ਓਟਾਵਾ ਸ਼ਹਿਰ ਵਿਚ ਐਮਰਜੈਂਸੀ ਲਾਉਣ ਤੋਂ ਬਾਅਦ ਪੁਲਸ ਵੱਲੋਂ ਕੀਤੀ ਸਖ਼ਤਾਈ ਤਹਿਤ ਅੱਜ ਫ੍ਰੀਡਮ ਕਾਨਵੇਅ ਨਾਲ ਸਬੰਧਤ 70 ਤੋਂ ਵੱਧ ਮੁਜਾਹਰਾਕਾਰੀ ਗ੍ਰਿਫ਼ਤਾਰ ਕੀਤੇ ਗਏ। ਮੁਜਾਹਰਾਕਾਰੀਆਂ ਦੇ ਅਹਿਮ ਆਗੂ ਤਮਾਰਾ ਲਿਚ, ਕ੍ਰਿਸ ਬਾਰਬਰ ਅਤੇ ਪੈਟ ਕਿੰਗ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਮੁਜਾਹਰਾਕਾਰੀਆਂ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਸਰਕਾਰ ਦਾ ਵੱਡਾ ਕਦਮ, ਟਰੱਕ ਪ੍ਰਦਰਸ਼ਨਕਾਰੀਆਂ ਦੇ ਖਾਤੇ ਕਰੇਗੀ ਫ੍ਰੀਜ਼
ਪੁਲਸ ਵੱਲੋਂ ਅੱਜ ਘੱਟੋ-ਘੱਟ 21 ਵ੍ਹੀਕਲ ਟੋਅ ਕੀਤੇ ਗਏ ਹਨ। ਮੁਜਾਹਰਾਕਾਰੀਆਂ ਵੱਲੋਂ ਅੱਜ ਆਪਣੇ ਬੱਚਿਆਂ ਨੂੰ ਪੁਲਸ ਅਤੇ ਆਪਣੇ ਵਿੱਚਕਾਰ ਵੀ ਲਿਆਂਦੇ ਜਾਣ ਦੀਆਂ ਖ਼ਬਰਾਂ ਆਈਆਂ ਹਨ। ਇਸਦੇ ਨਾਲ ਦੱਸ ਦੇਈਏ ਕਿ ਅਮਰੀਕਾ ਦੇ ਧਨਾਢ ਐਲਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ ਅਡੋਲਫ ਹਿਟਲਰ ਨਾਲ ਕਰ ਕੇ ਬਖੇੜਾ ਖੜ੍ਹਾ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਜਸਟਿਨ ਟਰੂਡੋ ਸਰਕਾਰ ਵੱਲੋਂ ਲਿਆਂਦੇ ਐਮਰਜੈਂਸੀ ਐਕਟ ਬਾਬਤ ਵੋਟਿੰਗ ਸੋਮਵਾਰ ਸ਼ਾਮ ਨੰ ਹੋਵੇਗੀ, ਜਿਸ ਵਿਚ ਐਨਡੀਪੀ ਵੱਲੋਂ ਲਿਬਰਲ ਸਰਕਾਰ ਦੇ ਹੱਕ ਵਿਚ ਭੁਗਤਣ ਦੇ ਆਸਾਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬ੍ਰਿਟਿਸ਼ ਅਫ਼ਸਰ ਨੇ ਭਾਰਤੀ ਨੌਜਵਾਨ ਨਾਲ ਕਰਵਾਇਆ ਵਿਆਹ, ਕਿਹਾ- ਸੋਚਿਆ ਨਹੀਂ ਸੀ ਕਿ ਪਿਆਰ ਹੋ ਜਾਵੇਗਾ
NEXT STORY