ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣਾ ਹੀ ਮਜ਼ਾਕ ਭਾਰੀ ਪੈ ਗਿਆ ਅਤੇ ਉਨ੍ਹਾਂ ਨੂੰ ਇਸ ਤੋਂ ਤੋਬਾ ਕਰਨੀ ਪਈ। ਅਸਲ 'ਚ ਟਾਊਨਬਾਲ ਮੀਟਿੰਗ 'ਚ ਉਨ੍ਹਾਂ ਨੇ ਇਕ ਔਰਤ ਨੂੰ 'ਮੈਨਕਾਈਂਡ' ਸ਼ਬਦ ਦੀ ਥਾਂ 'ਪੀਪਲਕਾਈਂਡ' ਸ਼ਬਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਟਰੂਡੋ ਦੇ ਆਲੋਚਕਾਂ ਦਾ ਕਹਿਣ ਹੈ ਕਿ ਇਹ ਸ਼ਬਦ ਤਾਂ ਇੰਗਲਿਸ਼ ਦੀ ਡਿਕਸ਼ਨਰੀ 'ਚ ਵੀ ਨਹੀਂ ਹੈ। ਐਡਮਿੰਟਨ ਇਵੈਂਟ 'ਚ ਧਾਰਮਿਕ ਚੈਰਿਟੀ 'ਤੇ ਚਰਚਾ ਦੌਰਾਨ ਇਕ ਔਰਤ ਵੱਲੋਂ ਮੈਨਕਾਈਂਡ ਸ਼ਬਦ ਦੀ ਵਰਤੋਂ ਕੀਤੀ ਗਈ ਅਤੇ ਉਸ ਨੂੰ ਟੋਕਦਿਆਂ ਹੋਇਆ ਪੀ.ਐੱਮ ਟਰੂਡੋ ਨੇ ਉਸ ਨੂੰ ਪੀਪਲਕਾਈਂਡ ਸ਼ਬਦ ਦੀ ਵਰਤੋਂ ਕਰਨ ਦੀ ਗੱਲ ਆਖੀ।
ਇਕ ਅਖਬਾਰ ਮੁਤਾਬਕ ਇਸ ਮਗਰੋਂ ਟਰੂਡੋ ਨੇ ਮਜ਼ਾਕ ਵਾਲੀ ਗੱਲ ਤੋਂ ਤੋਬਾ ਕਰਦਿਆਂ ਕਿਹਾ,''ਤੁਸੀਂ ਸਭ ਜਾਣਦੇ ਹੋ ਕਿ ਚੁਟਕਲੇ ਅਤੇ ਮਜ਼ਾਕ ਨੂੰ ਲੈ ਕੇ ਮੇਰਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਕੁੱਝ ਦਿਨ ਪਹਿਲਾਂ ਮੈਂ ਇਕ ਮਜ਼ਾਕ ਕੀਤਾ ਸੀ ਜੋ ਵਾਇਰਲ ਹੋ ਰਿਹਾ ਹੈ। ਇਸ ਲਈ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿੰਨਾ ਵੀ ਹਾਸੇ ਵਾਲਾ ਹੀ ਲੱਗੇ।''
ਤੁਹਾਨੂੰ ਦੱਸ ਦਈਏ ਕਿ ਭਾਸ਼ਣ ਦੇਣ ਵਾਲੀ ਔਰਤ ਨੇ ਕਿਹਾ ਸੀ,''ਮਾਂ ਦਾ ਪਿਆਰ ਅਜਿਹਾ ਪਿਆਰ ਹੈ ਜੋ ਮੈਨਕਾਈਂਡ ਭਾਵ ਮਨੁੱਖ ਜਾਤੀ ਦੇ ਭਵਿੱਖ ਨੂੰ ਬਦਲਣ ਜਾ ਰਿਹਾ ਹੈ।'' ਇੱਥੇ ਹੀ ਟਰੂਡੋ ਨੇ ਹੱਥ ਹਿਲਾਉਂਦੇ ਹੋਏ ਉਸ ਨੂੰ ਰੋਕਿਆ ਅਤੇ ਕਿਹਾ ਕਿ ਮੈਨਕਾਈਂਡ ਦੀ ਥਾਂ ਪੀਪਲਕਾਈਂਡ ਸ਼ਬਦ ਵਧੇਰੇ ਢੁੱਕਦਾ ਹੈ। ਇਸ ਮਗਰੋਂ ਉਨ੍ਹਾਂ ਦਾ ਮਜ਼ਾਕ ਬਣਾਇਆ ਗਿਆ।
ਅਮਰੀਕੀ ਸਦਨ 'ਚ ਨੈਂਸੀ ਪੇਲੋਸੀ ਨੇ ਲੰਬਾ ਭਾਸ਼ਣ ਦੇਣ ਦਾ ਬਣਾਇਆ ਰਿਕਾਰਡ
NEXT STORY