ਕੈਨਬਰਾ: ਆਸਟ੍ਰੇਲੀਆ ਦੇ ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਸਥਾਨ ਕਗਾਰੀ ਟਾਪੂ, ਜਿਸ ਨੂੰ ਪਹਿਲਾਂ ਫ੍ਰੇਜ਼ਰ ਆਈਲੈਂਡ ਵਜੋਂ ਜਾਣਿਆ ਜਾਂਦਾ ਸੀ, ਤੋਂ ਇਕ 19 ਸਾਲਾ ਕੈਨੇਡੀਅਨ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਕੁੜੀ ਦੀ ਲਾਸ਼ ਟਾਪੂ ਦੇ ਪੂਰਬੀ ਤੱਟ 'ਤੇ ਸਮੁੰਦਰ ਦੇ ਕੰਢੇ ਮਿਲੀ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ ! ਹਾਈਵੇ 'ਤੇ 100 ਗੱਡੀਆਂ ਦੀ ਆਪਸੀ ਟੱਕਰ, ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ
ਸਵੇਰੇ ਸੈਰ 'ਤੇ ਗਈ ਸੀ, ਡੇਢ ਘੰਟੇ ਬਾਅਦ ਮਿਲੀ ਲਾਸ਼
ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਕੁੜੀ ਨੇ ਸੋਮਵਾਰ ਸਵੇਰੇ ਕਰੀਬ 5 ਵਜੇ ਆਪਣੇ ਦੋਸਤਾਂ ਨੂੰ ਦੱਸਿਆ ਸੀ ਕਿ ਉਹ ਸਮੁੰਦਰ ਵਿੱਚ ਸਵੀਮਿੰਗ ਲਈ ਜਾ ਰਹੀ ਹੈ। ਇਸ ਦੇ ਲਗਭਗ ਡੇਢ ਘੰਟੇ ਬਾਅਦ, ਸਵੇਰੇ 6:35 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਮਾਹੇਨੋ ਜਹਾਜ਼ ਦੇ ਪੁਰਾਣੇ ਮਲਬੇ (Maheno shipwreck) ਕੋਲ ਇਕ ਔਰਤ ਦੀ ਲਾਸ਼ ਪਈ ਹੈ। ਘਟਨਾ ਵਾਲੀ ਥਾਂ ਤੋਂ ਗੁਜ਼ਰ ਰਹੇ ਦੋ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਦੇ ਆਲੇ-ਦੁਆਲੇ ਕਰੀਬ 10 ਡਿੰਗੋ (ਆਸਟ੍ਰੇਲੀਆ ਦੇ ਜੰਗਲੀ ਕੁੱਤੇ) ਦੇਖੇ ਸਨ, ਜੋ ਕਿ ਬਹੁਤ ਹੀ ਭਿਆਨਕ ਦ੍ਰਿਸ਼ ਸੀ।
ਇਹ ਵੀ ਪੜ੍ਹੋ: ਗ੍ਰੀਨਲੈਂਡ 'ਤੇ ਕਬਜ਼ੇ ਲਈ ਟਰੰਪ ਦੀ 'ਆਰ-ਪਾਰ' ਦੀ ਜੰਗ ! US ਨੇ ਭੇਜ'ਤੇ ਜੰਗੀ ਜਹਾਜ਼
ਕੀ ਜੰਗਲੀ ਕੁੱਤਿਆਂ ਨੇ ਲਈ ਜਾਨ?
ਪੁਲਸ ਹੁਣ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਕੁੜੀ ਦੀ ਮੌਤ ਸਮੁੰਦਰ ਵਿੱਚ ਡੁੱਬਣ ਨਾਲ ਹੋਈ ਹੈ ਜਾਂ ਜੰਗਲੀ ਕੁੱਤਿਆਂ ਦੇ ਹਮਲੇ ਕਾਰਨ। ਪੁਲਸ ਇੰਸਪੈਕਟਰ ਪੌਲ ਅਲਜੀ ਨੇ ਖੁਲਾਸਾ ਕੀਤਾ ਹੈ ਕਿ ਕੁੜੀ ਦੇ ਸਰੀਰ 'ਤੇ ਅਜਿਹੇ ਜ਼ਖਮ ਮਿਲੇ ਹਨ, ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਡਿੰਗੋ ਨੇ ਲਾਸ਼ ਨੂੰ ਨੋਚਿਆ ਸੀ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੁੜੀ ਦੀ ਮੌਤ ਕੁੱਤਿਆਂ ਦੇ ਹਮਲੇ ਨਾਲ ਹੋਈ ਹੈ ਜਾਂ ਉਹ ਪਹਿਲਾਂ ਹੀ ਸਮੁੰਦਰ ਵਿਚ ਡੁੱਬ ਚੁੱਕੀ ਸੀ ਅਤੇ ਬਾਅਦ ਵਿਚ ਡਿੰਗੋਂ ਨੇ ਲਾਸ਼ ਨੂੰ ਨੁਕਸਾਨ ਪਹੁੰਚਾਇਆ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਬੁੱਧਵਾਰ ਤੱਕ ਆਉਣ ਵਾਲੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗਾ।
ਇਹ ਵੀ ਪੜ੍ਹੋ: ਲੱਗ ਗਈ ਐਮਰਜੈਂਸੀ ! ਸੜਕਾਂ 'ਤੇ ਉਤਰੀ ਫੌਜ, ਸਕੂਲ ਹੋਏ ਬੰਦ, ਗੁਆਟੇਮਾਲਾ 'ਚ ਬੇਕਾਬੂ ਹੋਏ ਹਾਲਾਤ
ਸਦਮੇ 'ਚ ਸਹੇਲੀ
ਮ੍ਰਿਤਕ ਲੜਕੀ ਪਿਛਲੇ 6 ਹਫਤਿਆਂ ਤੋਂ ਇਸ ਟਾਪੂ 'ਤੇ ਇਕ ਟੂਰਿਸਟ ਹੋਸਟਲ ਵਿਚ ਕੰਮ ਕਰ ਰਹੀ ਸੀ। ਉਸ ਦੇ ਨਾਲ ਕੈਨੇਡਾ ਤੋਂ ਆਈ ਉਸ ਦੀ ਇਕ ਸਹੇਲੀ ਵੀ ਉੱਥੇ ਹੀ ਕੰਮ ਕਰਦੀ ਹੈ, ਜੋ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ਵਿਚ ਹੈ। ਪੁਲਸ ਹੁਣ ਕੈਨੇਡਾ ਵਿਚ ਰਹਿੰਦੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦਾ ਮੁੰਡਾ ਆਸਟ੍ਰੇਲੀਆ 'ਚ ਬਣੇਗਾ MP ! ਕਦੇ ਟੈਕਸੀ ਚਲਾ ਕੇ ਕੀਤਾ ਗੁਜ਼ਾਰਾ, ਹੁਣ ਸੰਸਦ 'ਚ ਰੱਖੇਗਾ ਪੈਰ
ਸੈਲਾਨੀਆਂ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ
ਕਗਾਰੀ ਟਾਪੂ ਯੂਨੈਸਕੋ (UNESCO) ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੈ ਅਤੇ ਇੱਥੇ ਕਰੀਬ 200 ਡਿੰਗੋ ਖੁੱਲ੍ਹੇਆਮ ਘੁੰਮਦੇ ਹਨ। ਹਾਲਾਂਕਿ ਇਹ ਸੁਰੱਖਿਅਤ ਪ੍ਰਜਾਤੀ ਹੈ, ਪਰ ਸੈਲਾਨੀਆਂ ਦੀ ਵਧਦੀ ਆਮਦ ਕਾਰਨ ਇਨ੍ਹਾਂ ਦੇ ਵਿਵਹਾਰ ਵਿੱਚ ਹਿੰਸਕ ਤਬਦੀਲੀ ਦੇਖੀ ਗਈ ਹੈ। ਤਿੰਨ ਸਾਲ ਪਹਿਲਾਂ ਵੀ ਇੱਥੇ ਇਕ 23 ਸਾਲਾ ਕੁੜੀ 'ਤੇ ਜੰਗਲੀ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ ਅਤੇ ਉਸ ਨੂੰ ਸਮੁੰਦਰ ਵੱਲ ਖਿੱਚ ਕੇ ਲੈ ਗਏ ਸਨ। ਇਸ ਤਾਜ਼ਾ ਘਟਨਾ ਨੇ ਇਕ ਵਾਰ ਫਿਰ ਟਾਪੂ 'ਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਜਾਨਵਰਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਅਤੇ ਉਨ੍ਹਾਂ ਨੂੰ ਖਾਣਾ ਨਾ ਦੇਣ।
ਇਹ ਵੀ ਪੜ੍ਹੋ: ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨ ਦੀ ਅਰਥਵਿਵਸਥਾ 2025 ’ਚ 5 ਫੀਸਦੀ ਦੀ ਵਿਕਾਸ ਦਰ ਨਾਲ ਵਧੀ
NEXT STORY