ਰਾਜਬਾੜੀ (ਏਜੰਸੀ) : ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਤੇਲ ਦੇ ਪੈਸੇ ਮੰਗਣ ਦੀ ਭਾਰੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਸਦਰ ਉਪਜ਼ਿਲਾ ਦੇ ਕਰੀਮ ਫਿਲਿੰਗ ਸਟੇਸ਼ਨ 'ਤੇ ਕੰਮ ਕਰਨ ਵਾਲੇ 30 ਸਾਲਾ ਰਿਪਨ ਸਾਹਾ ਨੂੰ ਇੱਕ ਗੱਡੀ ਸਵਾਰ ਨੇ ਜਾਣਬੁੱਝ ਕੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: 1300 ਦੀ ਆਟੇ ਦੀ ਥੈਲੀ ! ਗੁਆਂਢੀ ਦੇਸ਼ 'ਚ ਮਚੀ ਹਾਹਾਕਾਰ, ਜਨਤਾ ਲਈ 1 ਡੰਗ ਦੀ ਰੋਟੀ ਵੀ ਹੋਈ ਮੁਸ਼ਕਲ
ਕੀ ਹੈ ਪੂਰਾ ਮਾਮਲਾ?
ਦੱਸਿਆ ਜਾ ਰਿਹਾ ਹੈ ਕਿ ਇੱਕ ਕਾਲੇ ਰੰਗ ਦੀ ਐਸ.ਯੂ.ਵੀ. (SUV) ਗੱਡੀ ਨੇ ਫਿਲਿੰਗ ਸਟੇਸ਼ਨ ਤੋਂ 5,000 ਬੰਗਲਾਦੇਸ਼ੀ ਟਕਾ ਦਾ ਪੈਟਰੋਲ ਪਵਾਇਆ। ਜਦੋਂ ਰਿਪਨ ਸਾਹਾ ਨੇ ਤੇਲ ਦੇ ਪੈਸਿਆਂ ਦੀ ਮੰਗ ਕੀਤੀ, ਤਾਂ ਗੱਡੀ ਚਾਲਕ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਸਾਹਾ ਗੱਡੀ ਨੂੰ ਭੱਜਣ ਤੋਂ ਰੋਕਣ ਲਈ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ, ਤਾਂ ਡਰਾਈਵਰ ਨੇ ਬੇਰਹਿਮੀ ਦਿਖਾਉਂਦੇ ਹੋਏ ਉਸ ਉੱਪਰ ਗੱਡੀ ਚੜ੍ਹਾ ਦਿੱਤੀ, ਜਿਸ ਕਾਰਨ ਸਾਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ
ਸਿਆਸੀ ਆਗੂ ਸਮੇਤ ਦੋ ਗ੍ਰਿਫ਼ਤਾਰ
ਰਾਜਬਾੜੀ ਸਦਰ ਪੁਲਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਗੱਡੀ ਦੇ ਮਾਲਕ ਅਬੁਲ ਹਾਸ਼ਮ (55) ਅਤੇ ਉਸਦੇ ਡਰਾਈਵਰ ਕਮਾਲ ਹੁਸੈਨ (43) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਅਬੁਲ ਹਾਸ਼ਮ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦਾ ਸਾਬਕਾ ਜ਼ਿਲ੍ਹਾ ਖਜ਼ਾਨਚੀ ਰਹਿ ਚੁੱਕਾ ਹੈ ਅਤੇ ਪੇਸ਼ੇ ਤੋਂ ਠੇਕੇਦਾਰ ਹੈ। ਪੁਲਸ ਵੱਲੋਂ ਇਸ ਨੂੰ ਕਤਲ ਦੇ ਮਾਮਲੇ ਵਜੋਂ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹੁਣ ਨਹੀਂ ਚੱਲੇਗੀ ਤਨਖਾਹਾਂ 'ਤੇ ਕੈਂਚੀ; ਪੜ੍ਹਾਈ ਲਈ Loan ਲੈਣ ਵਾਲਿਆਂ ਨੂੰ ਟਰੰਪ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ
ਹਿੰਦੂਆਂ ਵਿਰੁੱਧ ਵਧ ਰਹੀ ਹਿੰਸਾ
ਇਹ ਘਟਨਾ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਵਿਰੁੱਧ ਵਧ ਰਹੀ ਹਿੰਸਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਨੂੰ ਦਰਸਾਉਂਦੀ ਹੈ। ਪਿਛਲੇ ਇੱਕ ਮਹੀਨੇ ਵਿੱਚ ਕਿਸੇ ਹਿੰਦੂ ਵਿਅਕਤੀ ਦੇ ਕਤਲ ਦੀ ਇਹ 10ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਫੈਨੀ ਜ਼ਿਲ੍ਹੇ ਵਿੱਚ ਇੱਕ ਹੋਰ ਹਿੰਦੂ ਵਿਅਕਤੀ, 27 ਸਾਲਾ ਆਟੋ-ਰਿਕਸ਼ਾ ਚਾਲਕ ਸਮੀਰ ਦਾਸ ਦੀ ਲਾਸ਼ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ: ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ ਸੁਣਾ'ਤਾ ਵੱਡਾ ਫ਼ੈਸਲਾ
ਭਾਰਤ ਨੇ ਜਤਾਈ ਚਿੰਤਾ
ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੌਰਾਨ ਘੱਟ ਗਿਣਤੀਆਂ 'ਤੇ ਹੋ ਰਹੇ ਲਗਾਤਾਰ ਹਮਲਿਆਂ ਕਾਰਨ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਵਿੱਚ ਭਾਰੀ ਰੋਸ ਹੈ। ਭਾਰਤ ਸਰਕਾਰ ਨੇ ਵੀ ਇਨ੍ਹਾਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਉਹ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਭਾਰਤ ਨੇ ਉਮੀਦ ਜਤਾਈ ਹੈ ਕਿ ਬੰਗਲਾਦੇਸ਼ ਸਰਕਾਰ ਅਜਿਹੀ ਫਿਰਕੂ ਹਿੰਸਾ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: ਮੈਲਬੌਰਨ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ 'ਤੇ ਜਾਨਲੇਵਾ ਹਮਲਾ: ਘਰ ਦੇ ਬਾਹਰ ਬੇਰਹਿਮੀ ਨਾਲ ਕੁੱਟਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਫ਼ੌਜ ਨੇ ਸ਼੍ਰੀਲੰਕਾ 'ਚ ਸਫ਼ਲਤਾਪੂਰਵਕ ਬਣਾਇਆ ਤੀਜਾ 120 ਫੁੱਟ ਲੰਬਾ ਬੇਲੀ ਬ੍ਰਿਜ
NEXT STORY