ਇੰਟਰਨੈਸ਼ਨਲ ਡੈਸਕ- ਸ਼੍ਰੀਲੰਕਾ 'ਚ ਭਾਰਤੀ ਫੌਜ ਦੀ ਇੰਜੀਨੀਅਰ ਟਾਸਕ ਫੋਰਸ ਨੇ ਆਪਣੀ ਮੁਹਾਰਤ ਦਾ ਲੋਹਾ ਮਨਵਾਉਂਦਿਆਂ ਕੇਂਦਰੀ ਸੂਬੇ 'ਚ 120 ਫੁੱਟ ਲੰਬਾ ਤੀਜਾ ਬੇਲੀ ਬ੍ਰਿਜ (Bailey Bridge) ਸਫਲਤਾਪੂਰਵਕ ਤਿਆਰ ਕਰ ਲਿਆ ਹੈ। ਇਹ ਪੁਲ ਬੀ-492 ਹਾਈਵੇਅ ਦੇ ਕੇਐੱਮ 15 'ਤੇ ਬਣਾਇਆ ਗਿਆ ਹੈ, ਜੋ ਕਿ ਕੈਂਡੀ ਅਤੇ ਨੁਵਾਰਾ ਐਲੀਆ ਜ਼ਿਲ੍ਹਿਆਂ ਨੂੰ ਆਪਸ 'ਚ ਜੋੜਨ ਵਾਲਾ ਇਕ ਅਹਿਮ ਰਸਤਾ ਹੈ। ਚੱਕਰਵਾਤ 'ਦਿਤਵਾ' (Cyclone Ditwah) ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਇਹ ਮਹੱਤਵਪੂਰਨ ਸੰਪਰਕ ਮਾਰਗ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਟੁੱਟਿਆ ਹੋਇਆ ਸੀ।
'ਆਪ੍ਰੇਸ਼ਨ ਸਾਗਰ ਬੰਧੂ' ਤਹਿਤ ਮਿਲੀ ਵੱਡੀ ਰਾਹਤ
ਇਹ ਪ੍ਰਾਪਤੀ 'ਆਪ੍ਰੇਸ਼ਨ ਸਾਗਰ ਬੰਧੂ' ਦਾ ਹਿੱਸਾ ਹੈ, ਜੋ ਨਵੰਬਰ 2025 'ਚ ਸ਼੍ਰੀਲੰਕਾ ਨੂੰ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (HADR) ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਭਾਰਤੀ ਫੌਜ ਜਾਫਨਾ ਅਤੇ ਕੈਂਡੀ ਖੇਤਰਾਂ 'ਚ ਵੀ 2 ਅਹਿਮ ਬੇਲੀ ਬ੍ਰਿਜ ਸਫਲਤਾਪੂਰਵਕ ਸਥਾਪਿਤ ਕਰ ਚੁੱਕੀ ਹੈ। ਚੱਕਰਵਾਤ ਦਿਤਵਾ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨੇ ਸ਼੍ਰੀਲੰਕਾ ਦੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਤੇਜ਼ੀ ਨਾਲ ਸੜਕੀ ਸੰਪਰਕ ਬਹਾਲ ਕਰਕੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ।
ਭਾਰਤ ਦੀ 'ਗੁਆਂਢੀ ਪਹਿਲਾਂ' ਨੀਤੀ ਇਹ ਕੋਸ਼ਿਸ਼
ਭਾਰਤ ਦੀ 'ਗੁਆਂਢੀ ਪਹਿਲਾਂ' (Neighbourhood First) ਨੀਤੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਨੀਤੀ ਤਹਿਤ ਭਾਰਤ ਆਪਣੇ ਗੁਆਂਢੀ ਦੇਸ਼ਾਂ ਜਿਵੇਂ ਕਿ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਮਿਆਂਮਾਰ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਨਾਲ ਦੋਸਤਾਨਾ ਅਤੇ ਸਾਂਝੇ ਵਿਕਾਸ ਵਾਲੇ ਸਬੰਧ ਬਣਾਉਣ 'ਤੇ ਜ਼ੋਰ ਦਿੰਦਾ ਹੈ। ਇਸ ਦਾ ਮੁੱਖ ਉਦੇਸ਼ ਖੇਤਰੀ ਸਥਿਰਤਾ, ਬਿਹਤਰ ਬੁਨਿਆਦੀ ਢਾਂਚਾ ਅਤੇ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਦੁਵੱਲੇ ਸਬੰਧਾਂ 'ਚ ਨਵੀਂ ਮਜ਼ਬੂਤੀ
ਸੜਕੀ ਸੰਪਰਕ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਕਾਰ ਸਿਆਸੀ ਸਬੰਧ ਵੀ ਮਜ਼ਬੂਤ ਹੋ ਰਹੇ ਹਨ। ਹਾਲ ਹੀ 'ਚ ਨਵੀਂ ਦਿੱਲੀ 'ਚ ਹੋਈ ਇਕ ਕਾਨਫਰੰਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼੍ਰੀਲੰਕਾ ਦੇ ਸੰਸਦ ਸਪੀਕਰ ਜਗਤ ਵਿਕਰਮਰਤਨੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੰਸਦੀ ਸਹਿਯੋਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਰਗੀ ਆਧੁਨਿਕ ਤਕਨਾਲੋਜੀ ਨੂੰ ਸੰਸਦੀ ਕੰਮਕਾਜ 'ਚ ਸ਼ਾਮਲ ਕਰਨ ਬਾਰੇ ਚਰਚਾ ਕੀਤੀ। ਓਮ ਬਿਰਲਾ ਨੇ ਬੋਧ ਗਯਾ ਵਰਗੇ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਉਮੀਦ ਜਤਾਈ ਕਿ ਇਹ ਸਾਂਝੇਦਾਰੀ ਆਉਣ ਵਾਲੇ ਸਮੇਂ 'ਚ ਭਾਰਤ-ਸ਼੍ਰੀਲੰਕਾ ਸਬੰਧਾਂ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ ਪੁਲਸ ਨੇ ਚਿੱਟੇ ਦੀ ਖੇਪ ਸਮੇਤ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY