ਤੇਲੁਸਿਗਲਪਾ- ਹੋਂਡੂਰਾਸ ਦੀ ਰਾਜਧਾਨੀ ਤੇਲੁਸਿਗਲਪਾ ਵਿਚ ਕਾਰਬਨ ਮੋਨੋਆਕਸਾਈਡ ਗੈਸ ਦੇ ਲੀਕ ਹੋਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ। ਫਾਇਰ ਫਾਈਟਰ ਵਿਭਾਗ ਦੇ ਬੁਲਾਰੇ ਅਸਕਰ ਤਿਰਮਿਨਿਓ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪੂਰਬੀ ਤੇਲੁਸਿਗਲਪਾ ਵਿਚ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਟੈਂਕੀ 'ਚੋਂ ਪਾਣੀ ਕੱਢਣ ਲਈ ਮਜ਼ਦੂਰਾਂ ਨੇ ਗੈਸੋਲੀਨ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਕੀਤੀ, ਜਿਸ ਕਾਰਨ ਮਸ਼ੀਨ ਵਿਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਕਾਰਨ ਉਨ੍ਹਾਂ ਦਾ ਸਾਹ ਘੁੱਟ ਗਿਆ। ਉਨ੍ਹਾਂ ਦੱਸਿਆ ਕਿ ਬੇਹੋਸ਼ੀ ਦੀ ਹਾਲਤ ਵਿਚ ਦੋ ਮਜ਼ਦੂਰਾਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਇਲਾਜ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਗਲੋਬਲ ਵਾਰਮਿੰਗ ਕਾਰਣ ਕੈਨੇਡਾ ਦੀ ਆਖਰੀ ਸਬੂਤੀ ਬਚੀ ਬਰਫ ਦੀ ਚੱਟਾਨ ਵੀ ਟੁੱਟ ਗਈ
NEXT STORY