ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਕਨਾਵਹਾ ਕਾਊਂਟੀ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਦੋ ਬੱਚਿਆਂ ਨੂੰ ਕੇਨਲ (ਪਿੰਜਰਾ) ਵਿਚ ਬੰਦ ਕੀਤਾ ਹੋਇਆ ਸੀ। ਟੇਨੇਸੀ ਵਿਚ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪੱਛਮੀ ਵਰਜੀਨੀਆ ਦੇ ਸ਼ਰੂਸ਼ਬਰੀ ਦੀ 62 ਸਾਲਾ ਔਰਤ ਜਿਸ ਦੀ ਪਛਾਣ ਲੇਮਿਨੀ ਚੀਕਸ ਦੇ ਰੂਪ ਵਿਚ ਹੋਈ ਹੈ ਉਸ ਨੇ ਦੋ ਛੋਟੇ ਬੱਚਿਆਂ ਨੂੰ ਪਿੰਜਰੇ ਵਿਚ ਬੰਦ ਕੀਤਾ ਹੋਇਆ ਸੀ। ਇਸ ਘਟਨਾ ਸੰਬੰਧੀ ਮੋਬਾਇਲ ਫੋਨ 'ਤੇ ਬਣਿਆ ਵੀਡੀਓ ਸਾਹਮਣੇ ਆਇਆ ਸੀ।

ਤਸਵੀਰਾਂ ਵਿਚ ਚੀਕਸ ਨੂੰ ਪਿੰਜਰੇ ਦਾ ਦਰਵਾਜਾ ਖੋਲ੍ਹਦੇ ਹੋਏ ਅਤੇ ਬੱਚਿਆਂ ਨੂੰ ਉਸ ਵਿਚੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਉਹ ਅਦਾਲਤ ਵਿਚ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਦੇ ਦੋਸ਼ਾਂ ਦਾ ਸਾਹਮਣਾ ਕਰੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੀਕਸ ਵ੍ਹਾਈਟਹੇਵਨ ਤੋਂ ਕੋਲੋਵਿਲ੍ਹੇ ਜਾ ਰਹੀ ਸੀ ਅਤੇ ਉਸ ਨੇ ਆਪਣੇ ਦੋਹਾਂ ਪੋਤਿਆਂ ਨੂੰ ਗੱਡੀ ਦੇ ਪਿੱਛੇ ਰੱਖੇ ਪਿੰਜਰੇ ਵਿਚ ਬੰਦ ਕੀਤਾ ਹੋਇਆ ਸੀ। ਮੈਮਫਿਸ ਪੁਲਸ ਦੇ ਹਲਫਨਾਮੇ ਮੁਤਾਬਕ ਚੀਕਸ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਵਿਚ ਜਗ੍ਹਾ ਨਹੀਂ ਸੀ। ਇਸ ਲਈ ਉਸ ਨੇ 7 ਅਤੇ 8 ਸਾਲਾ ਉਮਰ ਦੇ ਬੱਚਿਆਂ ਨੂੰ ਪਿੰਜਰੇ ਵਿਚ ਬੰਦ ਕੀਤਾ।

ਗੱਡੀ ਦੇ ਪਿੱਛੇ ਏ.ਸੀ. ਵੀ ਨਹੀਂ ਸੀ, ਜਿਸ ਕਾਰਨ ਬੱਚਿਆਂ ਦੇ ਸਰੀਰ ਗਰਮ ਹੋ ਗਏ ਸਨ। ਉਸ ਸਮੇਂ ਇਲਾਕੇ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੋਇਆ ਸੀ। ਚੀਕਸ ਦੇ ਗੁਆਂਢੀਆਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਚੀਕਸ ਦੋ ਕਤੂਰੇ ਖਰੀਦ ਕੇ ਲਿਆਈ ਹੈ ਪਰ ਅਸਲੀਅਤ ਕੁਝ ਹੋਰ ਹੀ ਸੀ।
ਮਾਲਟਾ ਨੇ ਸ਼ਰਨਾਰਥੀਆਂ ਲਈ ਆਪਣਾ ਬੰਦਰਗਾਹ ਖੋਲ੍ਹਣ ਤੋਂ ਕੀਤਾ ਇਨਕਾਰ
NEXT STORY