ਕੀਵ (ਏ.ਪੀ.) : ਰੂਸ ਨੇ ਦੋ ਯੂਕਰੇਨੀ ਸ਼ਹਿਰਾਂ 'ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਰਾਤ ਨੂੰ ਡਰੋਨ ਹਮਲੇ ਕੀਤੇ, ਜਿਸ 'ਚ ਦੱਖਣੀ ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਅਤੇ ਉੱਤਰ-ਪੂਰਬੀ ਸ਼ਹਿਰ ਖਾਰਕਿਵ ਨੂੰ ਨਿਸ਼ਾਨਾ ਬਣਾਇਆ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ 20 ਤੋਂ ਵੱਧ ਡਰੋਨ ਹਮਲਿਆਂ ਵਿੱਚ 17 ਅਤੇ 12 ਸਾਲ ਦੀਆਂ ਦੋ ਕੁੜੀਆਂ ਸਮੇਤ ਘੱਟੋ-ਘੱਟ 24 ਨਾਗਰਿਕ ਜ਼ਖਮੀ ਹੋਏ ਹਨ। ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟੈਲੀਗ੍ਰਾਮ' 'ਤੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਇਹ ਹਮਲਾ ਦੁਨੀਆ ਨੂੰ ਦਰਸਾਉਂਦਾ ਹੈ ਕਿ ਰੂਸ ਜੰਗਬੰਦੀ ਨੂੰ ਸਵੀਕਾਰ ਨਹੀਂ ਕਰਦਾ ਅਤੇ ਕਤਲ ਨੂੰ ਚੁਣਦਾ ਹੈ। ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਹਫ਼ਤੇ ਸ਼ਾਂਤੀ ਵਾਰਤਾ ਦੇ ਅਗਲੇ ਦੌਰ ਦੀ ਤਰੀਕ 'ਤੇ ਸਹਿਮਤੀ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
260 ਤੋਂ ਵਧੇਰੇ ਅਫਗਾਨ ਨਾਗਰਿਕ ਪਰਤੇ ਵਾਪਸ
NEXT STORY