ਸੈਂਟੀਆਗੋ- ਚਿਲੀ ਦਾ ਇਕ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿੱਲੀਆਂ ਕਾਰਨ ਖ਼ਤਰਨਾਕ ਕੈਦੀਆਂ ਦੇ ਵਿਵਹਾਰ ਵਿਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਚਿਲੀ ਦੀ ਰਾਜਧਾਨੀ ਸੈਂਟੀਆਗੋ ਦੀ 180 ਸਾਲ ਪੁਰਾਣੀ ਜੇਲ੍ਹ ਵਿੱਚ ਦੇਸ਼ ਦੇ ਸਭ ਤੋਂ ਖ਼ਤਰਨਾਕ ਅਪਰਾਧੀਆਂ ਨੂੰ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਆਮ ਤੌਰ 'ਤੇ ਜੇਲ੍ਹ 'ਚ ਕੈਦੀਆਂ 'ਚ ਲੜਾਈ-ਝਗੜੇ ਵੀ ਹੁੰਦੇ ਰਹਿੰਦੇ ਹਨ। ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਹੈ। ਕੈਦੀਆਂ ਦਾ ਗੁੱਸਾ ਘਟਿਆ ਹੈ। ਹੁਣ ਉਹ ਸ਼ਾਂਤ ਰਹਿਣ ਲੱਗ ਪਏ ਹਨ ਅਤੇ ਇਕ ਦੂਜੇ ਨਾਲ ਉਨ੍ਹਾਂ ਦੇ ਰਿਸ਼ਤੇ ਸੁਧਰ ਗਏ ਹਨ। ਇਸ ਦਾ ਕਾਰਨ ਬਿੱਲੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖਾਹ ਦਰਾਂ 'ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
5600 ਕੈਦੀਆਂ ਦੀ ਜੇਲ੍ਹ 'ਚ ਕਰੀਬ 300 ਬਿੱਲੀਆਂ ਆਜ਼ਾਦ ਘੁੰਮ ਰਹੀਆਂ ਹਨ। ਪਹਿਲਾਂ ਇਹ ਆਵਾਰਾ ਬਿੱਲੀਆਂ ਚੂਹਿਆਂ ਨੂੰ ਫੜਨ ਲਈ ਜੇਲ੍ਹ ਵਿੱਚ ਆਉਂਦੀਆਂ ਸਨ ਅਤੇ ਜੇਲ੍ਹ ਦੀਆਂ ਉੱਚੀਆਂ ਕੰਧਾਂ 'ਤੇ ਰਹਿੰਦੀਆਂ ਸਨ। ਬਾਅਦ ਵਿੱਚ ਉਹ ਕੈਦੀਆਂ ਦੀਆਂ ਕੋਠੜੀਆਂ ਵਿੱਚ ਆਉਣ ਲੱਗੀਆਂ। ਸ਼ੁਰੂ ਵਿੱਚ ਕੈਦੀਆਂ ਨੂੰ ਉਨ੍ਹਾਂ ਨਾਲ ਮੁਸ਼ਕਲਾਂ ਆਈਆਂ, ਪਰ ਬਾਅਦ ਵਿੱਚ ਉਹ ਚੰਗੀ ਤਰ੍ਹਾਂ ਨਾਲ ਘੁਲ ਮਿਲ ਗਏ। ਹੁਣ ਉਹ ਉਨ੍ਹਾਂ ਨਾਲ ਕੋਠੜੀ ਵਿੱਚ ਰਹਿੰਦੀਆਂ ਹਨ। ਕਈ ਕੈਦੀਆਂ ਨੇ ਉਨ੍ਹਾਂ ਨੂੰ ਗੋਦ ਲਿਆ ਹੋਇਆ ਹੈ। ਕੈਦੀ ਉਨ੍ਹਾਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਨੂੰ ਖਾਣਾ ਖੁਆਉਂਦੇ ਹਨ। ਉਨ੍ਹਾਂ ਦੇ ਨਾਂ ਵੀ ਰੱਖੇ ਗਏ ਹਨ। ਜੇਲ੍ਹ ਵਾਰਡਨ ਕਰਨਲ ਹੈਲਨ ਲੀਲ ਗੋਂਜ਼ਾਲੇਜ਼ ਦਾ ਕਹਿਣਾ ਹੈ- ਬਿੱਲੀਆਂ ਕਾਰਨ ਕੈਦੀਆਂ ਦਾ ਮੂਡ ਬਦਲ ਗਿਆ ਹੈ। ਉਨ੍ਹਾਂ ਅੰਦਰ ਜ਼ਿੰਮੇਵਾਰੀਆਂ ਦੀ ਭਾਵਨਾ ਪੈਦਾ ਹੋਈ ਹੈ। ਹੁਣ ਉਹ ਚੀਜ਼ਾਂ ਨੂੰ ਸੰਭਾਲਣ ਲੱਗ ਪਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਿਛਲੇ 5 ਸਾਲਾਂ 'ਚ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀ ਗਏ ਜਹਾਨੋਂ, ਕੈਨੇਡਾ 'ਚ ਹੋਈਆਂ ਸਭ ਤੋਂ ਵੱਧ ਮੌਤਾਂ
NEXT STORY