ਬੀਜਿੰਗ-ਆਪਣੀਆਂ ਵਿਸਤਾਰਵਾਦੀ ਨੀਤੀਆਂ ਅਤੇ ਭੈੜੀ ਨੀਅਤ ਦੇ ਚੱਲਦੇ ਚੀਨ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਨਿਸ਼ਾਨੇ ਉੱਤੇ ਹੈ। ਚੀਨ ਦੇ ਖਤਰਨਾਕ ਇਰਾਦਿਆਂ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੀ ਪਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਜਿੱਥੇ ਚੀਨ ਦੇ ਹਥਿਆਰਾਂ ਦੀ ਗਿਣਤੀ ਹੀ ਨਹੀਂ, ਉਸ ਨੇ ਆਧੁਨੀਕੀਕਰਣ ਵਿਚ ਤੇਜ਼ੀ ਵਿਖਾਈ ਹੈ। ਇੰਨਾਂ ਹੀ ਨਹੀਂ ਉਹ ਸਿੱਖਿਆ ਦੇ ਖੇਤਰ ਵਿਚ ਜ਼ਹਿਰ ਘੋਲਣ ਦਾ ਕੰਮ ਵੀ ਕਰ ਰਿਹਾ ਹੈ। ਐਟੋਮਿਕ ਸਾਈਂਟਿਸਟ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਰਾਕੇਟ ਫੋਰਸ (PLARF) ਦੀ ਦੇਖਭਾਲ ਵਿਚ ਪ੍ਰਮਾਣੂ ਹਥਿਆਰਾਂ ਵਧਾ ਰਿਹਾ ਹੈ। ਇਸ ਰਿਪੋਰਟ ਵਿਚ ਚਾਈਨੀਜ਼ ਨਿਊਕਲੀਅਰ ਫੋਰਸ 2020 ਸਿਰਲੇਖ ਨਾਲ ਪ੍ਰਕਾਸ਼ਿਤ ਰਿਪੋਰਟ ਵਿਚ ਲੇਖਕ ਹੇਂਸ ਕਰੀਸਟੇਨਸੇਨ ਅਤੇ ਮੇਟ ਕੋਰਡਾ ਨੇ ਪੂਰਾ ਬਿਊਰਾ ਦਿੱਤਾ ਹੈ।
ਇਹ ਵੀ ਪੜ੍ਹੋ -ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਇਸ ਦੇ ਨਾਲ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਫਿਰ ਤੋਂ ਮਹਾਮਾਰੀ ਲਈ ਚੀਨ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਦੇ ਨਾਲ ਹੀ ਸਾਵਧਾਨ ਕੀਤਾ ਹੈ ਕਿ ਚੀਨ ਦੀ ਕੰਮਿਊਨਿਸਟ ਪਾਰਟੀ ਸਿੱਖਿਆ ਦੇ ਖੇਤਰ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਹੀ ਹੈ। ਪੋਂਪਿਓ ਅਨੁਸਾਰ ਚੀਨ ਆਪਣੇ ਜਾਸੂਸਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਾਲੇ ਦਾਖਲ ਕਰਨ ਦੀ ਕੋਸ਼ਿਸ਼ ਵਿਚ ਹੈ।
ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ
ਵਿਦੇਸ਼ ਮੰਤਰੀ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਵਿਦਿਆਰਥੀਆਂ ਵਿਚਾਲੇ ਆਪਣੇ ਜਾਸੂਸਾਂ ਦੀ ਭਰਤੀ ਕਰਨ ਵਿਚ ਲੱਗਿਆ ਹੈ । ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਲਈ ਚੀਨ ਨੂੰ ਜਵਾਬਦੇਹ ਬਣਾਉਣ ਲਈ ਸੰਸਾਰ ਦੇ ਦੇਸ਼ਾਂ ਨੂੰ ਅਮਰੀਕਾ ਦਾ ਸਾਥ ਦੇਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਇਕ ਨਿਊਜ਼ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਚੀਨ ਦੀ ਕੰਮਿਊਨਿਸਟ ਪਾਰਟੀ ਹੈ । ਇਹ ਨਿਯੋਜਿਤ ਤਰੀਕੇ ਨਾਲ ਸਾਡੀ ਉੱਚ ਸਿੱਖਿਆ ਵਿਚ ਆਪਣੀ ਪਹੁੰਚ ਦਖ਼ਲ ਬਣਾ ਰਹੀ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਤੌਰ ਉੱਤੇ ਉੱਭਰ ਰਹੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕਾਬੁਲ 'ਚ ਬੰਬ ਧਮਾਕੇ ਤੇ ਗੋਲੀਬਾਰੀ 'ਚ 4 ਲੋਕਾਂ ਦੀ ਮੌਤ
NEXT STORY