ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿੱਚ ਰਹਿ ਰਹੇ ਭਾਰਤੀ ਲੋਕ ਅੱਜ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਹੇ ਹਨ। ਅਮਰੀਕਾ, ਯੂ.ਕੇ., ਯੂ.ਏ.ਈ., ਕੈਨੇਡਾ, ਫਰਾਂਸ ਸਮੇਤ ਕਈ ਦੇਸ਼ਾਂ ਵਿੱਚ ਵਸੇ ਪ੍ਰਵਾਸੀ ਭਾਰਤੀਆਂ ਵਿੱਚ ਦੀਵਾਲੀ ਦਾ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਦੀਵਾਲੀ 'ਤੇ ਇੰਨੀ ਧੂਮ-ਧਾਮ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅੱਜ ਵ੍ਹਾਈਟ ਹਾਊਸ 'ਚ ਭਾਰਤੀਆਂ ਨੂੰ ਪਾਰਟੀ ਦੇਣਗੇ। ਇਸ ਦੇ ਨਾਲ ਹੀ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਬੀਤੀ ਰਾਤ ਆਪਣੀ ਰਿਹਾਇਸ਼ 'ਤੇ ਪਾਰਟੀ ਰੱਖੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਡਾਕਟਰ ਜਿਲ ਬਾਈਡੇਨ ਅੱਜ ਆਪਣੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਵਿਖੇ ਭਾਰਤੀ-ਅਮਰੀਕੀਆਂ ਨਾਲ ਦੀਵਾਲੀ ਮਨਾਉਣਗੇ। ਅਮਰੀਕਾ ਦੇ ਟੈਕਸਾਸ ਸ਼ਹਿਰ ਦੇ ਗਵਰਨਰ ਗ੍ਰੇਗ ਐਬੋਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਆਸਟਿਨ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਭਾਰਤੀਆਂ ਨਾਲ ਦੀਵਾਲੀ ਮਨਾਈ। ਐਬੋਟ ਅਤੇ ਫਸਟ ਲੇਡੀ ਸੇਸੀਲੀਆ ਐਬੋਟ ਨੇ ਰਵਾਇਤੀ ਭਾਰਤੀ ਪਹਿਰਾਵਾ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਦੀਵੇ ਜਗਾਏ। ਉਸਨੇ ਟੈਕਸਾਸ ਅਤੇ ਹੋਰ ਰਾਜਾਂ ਵਿੱਚ ਰਹਿ ਰਹੇ ਭਾਰਤੀ ਅਮਰੀਕੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਦਾ ਅਹਿਮ ਫ਼ੈਸਲਾ, 'ਹੈਂਡਗੰਨ' ਦੀ ਵਿਕਰੀ 'ਤੇ ਲਗਾਈ ਪਾਬੰਦੀ
ਐਬੋਟ ਨੇ ਭਾਰਤੀ-ਅਮਰੀਕੀ ਭਾਈਚਾਰੇ ਦੀ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਅਤੇ ਟੈਕਸਾਸ ਦੀ ਖੁਸ਼ਹਾਲੀ ਵਿੱਚ ਹਿੱਸਾ ਲੈਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਅਮਰੀਕੀ ਟੈਕਸਾਸ ਦੀ ਆਰਥਿਕਤਾ ਦੇ ਵਿਕਾਸ ਵਿੱਚ ਸੱਚੇ ਹਿੱਸੇਦਾਰ ਹਨ ਅਤੇ ਉਹ ਟੈਕਸਾਸ ਦੀਆਂ ਕਦਰਾਂ-ਕੀਮਤਾਂ ਨੂੰ ਵਧਾ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਟੈਕਸਾਸ ਨੂੰ ਆਪਣਾ ਘਰ ਬਣਾਇਆ ਹੈ। ਸਿੱਖਿਆ, ਉੱਦਮਤਾ, ਆਰਥਿਕ ਵਿਕਾਸ ਅਤੇ ਦਇਆ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਵਧ ਰਹੀ ਸਾਂਝੀਵਾਲਤਾ ਭਾਰਤ, ਟੈਕਸਾਸ ਅਤੇ ਭਾਰਤੀ ਅਮਰੀਕੀਆਂ ਦੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣਾ ਜਾਰੀ ਰੱਖੇਗੀ। ਦੀਵਾਲੀ ਦੇ ਜਸ਼ਨਾਂ ਵਿੱਚ ਟੈਕਸਾਸ ਵਿੱਚ ਕਮਿਊਨਿਟੀ ਸੰਸਥਾਵਾਂ ਦੇ ਮੁਖੀ, ਹਿਊਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਸੀਮ ਮਹਾਜਨ ਅਤੇ ਟੈਕਸਾਸ ਆਰਥਿਕ ਵਿਕਾਸ ਨਿਗਮ ਦੇ ਉਪ ਪ੍ਰਧਾਨ ਅਰੁਣ ਅਗਰਵਾਲ ਨੇ ਵੀ ਸ਼ਿਰਕਤ ਕੀਤੀ। ਐਬੋਟ ਦਾ ਧੰਨਵਾਦ ਕਰਦੇ ਹੋਏ ਮਹਾਜਨ ਨੇ ਕਿਹਾ ਕਿ ਦੀਵਾਲੀ, ਰੌਸ਼ਨੀ ਦਾ ਤਿਉਹਾਰ, ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੋਸਤਾਂ ਅਤੇ ਪਰਿਵਾਰਾਂ ਵਿਚਕਾਰ ਸਦਭਾਵਨਾ ਅਤੇ ਮਜ਼ਬੂਤ ਸਬੰਧਾਂ ਦਾ ਸਮਾਂ ਹੈ। ਕੈਲੀਫੋਰਨੀਆ ਤੋਂ ਬਾਅਦ ਟੈਕਸਾਸ ਦੂਜਾ ਅਮਰੀਕੀ ਸ਼ਹਿਰ ਹੈ, ਜਿੱਥੇ ਜ਼ਿਆਦਾਤਰ ਭਾਰਤੀ ਰਹਿੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਐਲਾਨ: PM ਅਹੁਦੇ ਦੀ ਦੌੜ 'ਚ ਸ਼ਾਮਲ ਨਹੀਂ
NEXT STORY