ਲਾਹੌਰ : ਚੌਧਰੀ ਸ਼ੂਗਰ ਮਿੱਲ ਮਾਮਲੇ ਵਿੱਚ ਜ਼ਮਾਨਤ 'ਤੇ ਚੱਲ ਰਹੀ ਮਰੀਅਮ ਨਵਾਜ਼ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰਾਉਣ ਲਈ ਲਾਹੌਰ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਐੱਨ.ਏ.ਬੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਮੌਜੂਦ ਨਾ ਹੋ ਕੇ ਮਰੀਅਮ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ।
ਐੱਨ.ਏ.ਬੀ. ਨੇ ਦੋਸ਼ ਲਗਾਇਆ ਕਿ ਮਰੀਅਮ ਇਸ ਤਰ੍ਹਾਂ ਦੀ ਰਣਨੀਤੀ ਅਪਣਾ ਕੇ ਜਨਤਾ ਵਿਚਾਲੇ ਇਹ ਧਾਰਨਾ ਮਜ਼ਬੂਤ ਕਰ ਰਹੀ ਹੈ ਕਿ ਸਰਕਾਰੀ ਜਾਂਚ ਏਜੰਸੀਆਂ ਆਕਰਮਕ ਹਨ। ਭ੍ਰਿਸ਼ਟਾਚਾਰ ਵਿਰੋਧੀ ਨਿਕਾਏ ਨੇ ਕਿਹਾ ਕਿ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਨਾ ਸਿਰਫ ਸਰਕਾਰੀ ਸੰਸਥਾਨਾਂ 'ਤੇ ਹਮਲੇ ਜਾਰੀ ਰੱਖੇ ਸਗੋ ਝੂਠੇ ਇਲਜ਼ਾਮ ਲਗਾਏ।
ਕੋਰੋਨਾ ਦਾ ਕਹਿਰ, ਪਾਕਿ ਨੇ ਪ੍ਰਭਾਵਿਤ ਇਲਾਕਿਆਂ 'ਚ ਬੰਦ ਕੀਤੇ ਵਿਦਿਅਕ ਅਦਾਰੇ
NEXT STORY