ਸਿਡਨੀ, (ਸਤਵਿੰਦਰ ਟੀਨੂੰ )- ਭਾਰਤ ਵਿਚ ਖੇਤੀ ਸੰਬੰਧੀ ਤਿੰਨਾਂ ਕਾਨੂੰਨਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਹ ਸੰਘਰਸ਼ ਜੋ ਪੰਜਾਬ ਤੋਂ ਸ਼ੁਰੂ ਹੋਇਆ ਸੀ, ਹੁਣ ਇਸ ਦੀ ਗੂੰਜ ਵਿਦੇਸ਼ ਵਿਚ ਵੀ ਸੁਣਾਈ ਦੇ ਰਹੀ ਹੈ। ਇਸ ਸੰਘਰਸ਼ ਵਿਚ ਦਾਨੀ ਸੱਜਣ ਦਿਲ ਖੋਲ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ।
ਇਸੇ ਕੜੀ ਤਹਿਤ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਅਮੈਰੀਕਨ ਕਾਲਜ ਦੇ ਡਾਇਰੈਕਟਰ ਡਾਕਟਰ ਬਰਨਾਰਡ ਮਲਿਕ ਨੇ ਇਕ ਬਹੁਤ ਹੀ ਅਹਿਮ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਡਾ. ਮਲਿਕ ਦਾ ਪਿਛੋਕੜ ਪੰਜਾਬ ਦੇ ਗੁਰਦਾਸਪੁਰ ਤੋਂ ਹੈ। ਡਾਕਟਰ ਮਲਿਕ ਨੇ ਦੱਸਿਆ ਕਿ ਮ੍ਰਿਤਕ ਕਿਸਾਨਾਂ ਦੇ ਬੱਚਿਆਂ ਲਈ 475 ਤੋਂ ਵੱਧ ਸੀਟਾਂ ਰੱਖੀਆਂ ਜਾਣਗੀਆਂ। ਵਿਦਿਆਰਥੀਆਂ ਨੂੰ ਸਿਰਫ ਟਿਕਟ ਅਤੇ ਵੀਜ਼ੇ ਦਾ ਖ਼ਰਚਾ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੜ੍ਹਾਈ ਦਾ ਕੋਈ ਖ਼ਰਚਾ ਨਹੀਂ ਦੇਣਾ ਪਵੇਗਾ।
ਇਹ ਵੀ ਪੜ੍ਹੋ- ਕੈਨੇਡਾ 'ਚ ਕੋਰੋਨਾ ਦੌਰਾਨ ਵੈਲੇਨਟਾਈਨ ਡੇਅ ਮਨਾਉਣ ਦੀਆਂ ਤਿਆਰੀਆਂ, ਫੁੱਲਾਂ ਦੀ ਪਈ ਘਾਟ
ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਵਿਚ ਸ਼ਹੀਦ ਪਰਿਵਾਰ ਦੇ ਬੱਚਿਆਂ ਨੂੰ ਉਹ ਬਿਲਕੁਲ ਮੁਫ਼ਤ ਸਿੱਖਿਆ ਪ੍ਰਦਾਨ ਕਰਨਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਲਜ ਵਿਚ ਬਿਜ਼ਨੈੱਸ, ਕਮਰਸ਼ੀਅਲ ਕੁੱਕਰੀ, ਲੀਡਰਸ਼ਿਪ ਅਤੇ ਆਟੋਮੋਟਿਵ ਦੀ ਪੜ੍ਹਾਈ ਕਰਾਈ ਜਾਂਦੀ ਹੈ। ਇਨ੍ਹਾਂ ਕਿੱਤਾ ਮੁਖੀ ਕੋਰਸਾਂ ਵਿਚ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦਿੱਤੀ ਜਾਵੇਗੀ। ਡਾਕਟਰ ਬਰਨਾਰਡ ਮਲਿਕ ਦੇ ਇਸ ਸਹਿਯੋਗ ਲਈ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ
ਸਿਡਨੀ ਦੇ ਡਾਕਟਰ ਰਮਨ ਔਲ਼ਖ ਦੀ ਟੀਮ ਵੱਲੋਂ ਮੁਹੱਈਆ ਕਰਵਾਈ ਮੋਬਾਇਲ ਵੈਨ
NEXT STORY