ਲਾਸ ਏਂਜਲਸ— ਇਕ ਹੈਰਾਨ ਕਰਨ ਵਾਲੀ ਘਟਨਾ 'ਚ ਕੈਲੀਫੋਰਨੀਆ ਦੇ ਇਕ ਘਰ 'ਚ 10 ਬੱਚੇ ਕਾਫੀ ਬੁਰੀ ਹਾਲਤ 'ਚ ਮਿਲੇ। ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਸ਼ਰੀਰ 'ਤੇ ਗਰਮ ਪਾਣੀ ਪਾ ਕੇ, ਤੀਰ ਮਾਰ ਕੇ ਤੇ ਮੁੰਹ 'ਚ ਪਾਣੀ ਪਾ ਕੇ ਵੱਖ-ਵੱਖ ਤਰ੍ਹਾਂ ਦੀਆਂ ਤਸੀਹਾਂ ਦਿੰਦੇ ਸਨ। ਵਕੀਲਾਂ ਨੇ ਬੱਚਿਆਂ ਦੀ ਮਾਂ ਇਨਾ ਰੋਜ਼ਰਸ (30) ਦੀ ਜ਼ਮਾਨਤ ਦੀ ਰਾਸ਼ੀ ਵਧਾਉਣ ਲਈ ਦਾਇਰ ਕੀਤੇ ਗਏ ਪ੍ਰਸਤਾਵ 'ਚ ਬੱਚਿਆਂ ਨੂੰ ਦਿੱਤੀ ਗਈ ਤਸ਼ੱਦਦ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਰੋਜ਼ਰਸ ਨੂੰ ਹਿਰਾਸਤ 'ਚ ਲੈਣ ਦਾ ਆਦੇਸ਼ ਦਿੱਤਾ ਗਿਆ ਤੇ ਜ਼ਮਾਨਤ ਦੀ ਰਾਸ਼ੀ 4.95 ਲੱਖ ਡਾਲਰ ਤੈਅ ਕਰ ਦਿੱਤੀ ਗਈ।

ਵਕੀਲਾਂ ਮੁਤਾਬਕ ਇਨ੍ਹਾਂ ਬੱਚਿਆਂ ਨੂੰ ਲਗਾਤਾਰ ਬੁਰੀ ਤਰ੍ਹਾਂ ਤਸੀਹਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਨੂੰ ਕੁੱਟਿਆਂ ਜਾਂਦਾ ਸੀ, ਗਲਾ ਦਬਾਇਆ ਜਾਂਦਾ ਸੀ, ਦੰਦਾਂ ਨਾਲ ਵੱਢਿਆ ਜਾਂਦਾ ਸੀ, ਏਅਰਗਨ ਮਾਰਿਆ ਜਾਂਦਾ ਸੀ, ਮੁੰਹ 'ਚ ਪਾਣੀ ਭਰਿਆ ਜਾਂਦਾ ਸੀ ਤੇ ਸ਼ਰੀਰ 'ਤੇ ਗਰਮ ਪਾਣੀ ਵੀ ਪਾਇਆ ਜਾਂਦਾ ਸੀ। ਜਿਸ ਕਾਰਨ ਬੱਚਿਆਂ ਦੇ ਸ਼ਰੀਰ 'ਤੇ ਵੱਖ-ਵੱਖ ਤਰ੍ਹਾਂ ਦੇ ਜ਼ਖਮ ਦੇ ਨਿਸ਼ਾਨ ਹਨ।

ਰੋਜ਼ਰਸ ਦੇ 20 ਸਾਲਾਂ ਬੇਟੇ ਦੇ ਲਾਪਤਾ ਹੋਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ, ਜਿਸ ਕਾਰਨ ਇਨ੍ਹਾਂ ਗੱਲਾਂ ਦਾ ਖੁਲਾਸਾ ਹੋਇਆ। ਬਾਅਦ 'ਚ ਉਸ ਦੇ ਲਾਪਤਾ ਬੇਟੇ ਨੂੰ ਬਰਾਮਦ ਕਰ ਲਿਆ ਗਿਆ। ਰੋਜ਼ਰਸ ਤੇ ਉਸ ਦੇ ਪਤੀ ਜੋਨਾਥਨ ਐਲੇਨ (29) ਨੂੰ 31 ਮਾਰਚ ਨੂੰ ਸੈਨ ਫਰਾਂਸਿਸਕੋ ਨੇੜੇ ਸਥਿਤ ਫੇਅਰਫੀਲਡ ਕਸਬੇ 'ਚ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਦੋਹਾਂ 'ਤੇ ਬੱਚਿਆਂ ਨਾਲ ਦੁਰਵਿਵਹਾਰ ਕਰਨ ਤੇ ਉਨ੍ਹਾਂ ਨੂੰ ਤਸੀਹਾਂ ਦੇਣ ਨੂੰ ਲੈ ਕੇ ਕਈ ਮਾਮਲੇ ਦਰਜ ਕੀਤੇ ਗਏ ਹਨ।

ਵਕੀਲਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਘਰ 'ਚ ਵੜ੍ਹਣ ਤੋਂ ਬਾਅਦ 9 ਬੱਚਿਆਂ ਨੂੰ ਇਕ ਕਮਰੇ 'ਚ ਬੈਠਿਆ ਦੇਖਿਆ। ਉਨ੍ਹਾਂ ਦੀ ਹਾਲਤ ਕਾਫੀ ਖਰਾਬ ਸੀ, ਚਾਰੇ ਪਾਸੇ ਗੰਦਗੀ ਫੈਲੀ ਹੋਈ ਸੀ। ਪੁਲਸ ਮੁਤਾਬਕ ਪੀੜਤ ਬੱਚਿਆਂ ਦੀ ਉਮਰ 4 ਮਹੀਨੇ ਤੋਂ 12 ਸਾਲ ਵਿਚਾਲੇ ਹੈ। ਉਨ੍ਹਾਂ ਨੂੰ ਸਰਕਾਰ ਨੇ ਆਪਣੀ ਸੁਰੱਖਿਆ 'ਚ ਲੈ ਲਿਆ ਹੈ।
ਉੱਤਰ ਪੱਛਮੀ ਪਾਕਿਸਤਾਨ ਵਿਚ ਆਤਮਘਾਤੀ ਹਮਲੇ ਵਿਚ ਇਕ ਦੀ ਮੌਤ, 14 ਜ਼ਖਮੀ
NEXT STORY