ਟੋਰਾਂਟੋ - ਮੌਲਿਕ ਅਧਿਕਾਰਾਂ ਦਾ ਦਮਨ ਚੀਨ ਦੀ ਜ਼ਮੀਨ 'ਤੇ ਰਹਿਣ ਵਾਲੇ ਨਾਗਰਿਕਾਂ ਦਾ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਵਿਚ ਰਹਿਣ ਵਾਲੇ ਪ੍ਰਵਾਸੀਆਂ ਦਾ ਵੀ ਹੋ ਰਿਹਾ ਹੈ। ਚੀਨ ਕੈਨੇਡਾ ਵਿਚ ਆਪਣੇ ਪ੍ਰਵਾਸੀਆਂ ਨੂੰ ਧਮਕਾ ਰਿਹਾ ਹੈ। ਉਹ ਆਪਣੇ ਦੇਸ਼ ਦੇ ਉਨ੍ਹਾਂ ਨਾਗਰਿਕਾਂ ਵਿਰੁੱਧ ਖੁਫੀਆ ਢੰਗ ਨਾਲ ਆਪ੍ਰੇਸ਼ਨ 'ਫਾਕਸ ਹੰਟ' ਚਲਾ ਰਿਹਾ ਹੈ, ਜੋ ਵਿਦੇਸ਼ਾਂ ਵਿਚ ਰਹਿੰਦੇ ਹੋਏ ਉਸ ਦੀ ਅਧਿਨਾਇਕਵਾਦੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ।
ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਖੁਫੀਆ ਵਿਭਾਗ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਥੇ ਰਹਿਣ ਵਾਲੇ ਚੀਨੀ ਪ੍ਰਵਾਸੀਆਂ ਅਤੇ ਗਰੀਨ ਕਾਰਡ ਹੋਲਡਰਜ਼ ਨੂੰ ਉਹ ਆਪਣੇ ਏਜੰਟਾਂ ਰਾਹੀਂ ਤੰਗ ਪ੍ਰੇਸ਼ਾਨ ਕਰਦਾ ਹੈ। ਸਿੱਧੇ ਤੌਰ 'ਤੇ ਇਹ ਕੈਨੇਡਾ ਦੇ ਨਾਗਰਿਕਾਂ ਦੇ ਅਧਿਕਾਰਾਂ ਵਿਚ ਦਖਲ ਅਤੇ ਦੇਸ਼ ਦੀ ਪ੍ਰਭੂਸੱਤਾ ਨੂੰ ਧਮਕੀ ਹੈ। ਕੈਨੇਡਾ ਦੀ ਕੰਟਰੀਜ਼ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਸੀ.) ਦੇ ਹਵਾਲੇ ਨਾਲ ਦਿ ਗਲੋਬ ਐੰਡ ਮੇਲ ਨੇ ਖਬਰ ਦਿੱਤੀ ਹੈ ਕਿ ਇਥੇ ਰਹਿਣ ਵਾਲੇ ਚੀਨੀ ਮੂਲ ਦੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਵਿੱਤੀ ਸੋਮਿਆਂ ਵਿਚ ਕੰਮ ਕਰ ਰਹੇ ਏਜੰਟਾਂ ਰਾਹੀਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੁਣੇ ਜਿਹੇ ਹੀ ਅਮਰੀਕਾ ਦੇ ਨਿਆਂ ਵਿਭਾਗ ਨੇ ਵੀ ਆਪਣੇ ਦੇਸ਼ ਵਿਚ ਅਜਿਹੇ ਹੀ ਖੁਫੀਆ ਢੰਗ ਨਾਲ ਚੱਲ ਰਹੇ 'ਫਾਕਸ ਹੰਟ' ਆਪ੍ਰੇਸ਼ਨ ਦੌਰਾਨ 8 ਵਿਅਕਤੀਆਂ ਨੂੰ ਦੋਸ਼ੀ ਪਾਇਆ ਸੀ।
ਟਰੰਪ ਪ੍ਰਸ਼ਾਸਨ ਨੇ ਪੈਂਟਾਗਨ ਦੇ ਸੀਨੀਅਰ ਅਧਿਕਾਰੀਆਂ ਦਾ ਕੀਤਾ ਫੇਰਬਦਲ
NEXT STORY