ਬੀਜਿੰਗ (ਬਿਊਰੋ)— ਚੀਨ ਨੇ ਤਕਨਾਲੋਜੀ ਦੀ ਵਰਤੋਂ ਨਾਲ ਕਈ ਮਹੱਤਵਪੂਰਨ ਚੀਜ਼ਾਂ ਦਾ ਨਿਰਮਾਣ ਕੀਤਾ ਹੈ। ਚੀਨ ਦੇ ਅਜਿਹੇ ਨਿਰਮਾਣਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ। ਹੁਣ ਚੀਨ ਚੰਨ 'ਤੇ ਘਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਘਰ 3ਡੀ ਪ੍ਰਿੰਟਿਡ ਤਕਨੀਕ ਨਾਲ ਤਿਆਰ ਹੋਵੇਗਾ।
ਚੀਨ ਦੇ ਪੁਲਾੜ ਯਾਤਰੀ ਫਿਲਹਾਲ ਚਾਂਗ-5 ਮਿਸ਼ਨ ਦੇ ਤਹਿਤ ਚੰਨ ਦੇ ਹਿੱਸਿਆਂ ਦੀ ਪੜਤਾਲ ਕਰ ਰਹੇ ਹਨ। ਇਸ ਸਾਲ ਦੇ ਅਖੀਰ ਵਿਚ ਇਹ ਮਿਸ਼ਨ ਖਤਮ ਹੋ ਜਾਵੇਗਾ। ਇਸ ਦੌਰਾਨ ਚੀਨ ਦਾ ਕਹਿਣਾ ਹੈ ਕਿ ਉਹ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨਾ ਚਾਹੁੰਦਾ ਹੈ ਜੋ ਚੰਨ 'ਤੇ 3ਡੀ ਪ੍ਰਿੰਟਿਡ ਤਕਨੀਕ ਜ਼ਰੀਏ ਇਕ ਘਰ ਬਣਾਏਗਾ। ਚਾਂਗ-5 ਮਿਸ਼ਨ ਦੌਰਾਨ ਚੰਨ 'ਤੇ ਭੇਜੀ ਗਈ ਚਾਂਗ ਈ-4 ਅਤੇ ਯੂਟੂ-2 ਪੁਲਾੜ ਗੱਡੀ ਜ਼ਰੀਏ ਚੀਨ ਨੇ ਇੱਥੇ ਸਥਿਤ ਇਕ ਅਜਿਹੀ ਜਗ੍ਹਾ ਦਾ ਪਤਾ ਲਗਾ ਲਿਆ ਹੈ ਜਿੱਥੇ ਅਜਿਹਾ ਘਰ ਬਣਾਇਆ ਜਾ ਸਕੇਗਾ। ਚੀਨ ਇਸ ਸਬੰਧੀ ਜਲਦੀ ਖੁਲਾਸਾ ਕਰ ਸਕਦਾ ਹੈ।
ਵਰਨਣਯੋਗ ਹੈ ਕਿ ਚੀਨ ਦੀ ਚਾਂਗ ਈ-4 ਪੁਲਾੜ ਗੱਡੀ ਨੇ ਚੰਨ 'ਤੇ ਉਤਰਨ ਵਾਲੀ ਜਗ੍ਹਾ ਦੀਆਂ ਪਹਿਲੀਆਂ ਤਸਵੀਰਾਂ ਭੇਜੀਆਂ ਹਨ। ਇਹ ਗੱਡੀ ਧਰਤੀ ਤੋਂ ਕਦੇ ਨਾ ਦਿੱਸਣ ਵਾਲੇ ਚੰਨ ਦੇ ਪਿਛਲੇ ਹਿੱਸੇ 'ਤੇ ਉਤਰਨ ਵਾਲੀ ਪਹਿਲੀ ਪੁਲਾੜ ਗੱਡੀ ਹੈ। ਇਸ ਸਫਲਤਾ ਨਾਲ ਉਤਸ਼ਾਹਿਤ ਚੀਨ 3ਡੀ ਪ੍ਰਿੰਟਿਗ ਤਕਨੀਕ ਦੀ ਮਦਦ ਨਾਲ ਘਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਫਰਿਜ਼ਨੋ 'ਚ ਲੋਹੜੀ ਅਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਗਈਆਂ
NEXT STORY