ਬੀਜਿੰਗ (ਭਾਸ਼ਾ): ਚੀਨ ਨੇ ਪੀਲੇ ਸਾਗਰ 'ਤੇ ਇਕ ਸਮੁੰਦਰੀ ਜਹਾਜ਼ ਤੋਂ ਠੋਸ ਪ੍ਰੋਪੈਲੈਂਟ ਕੈਰੀਅਰ ਰਾਕੇਟ ਦੇ ਜ਼ਰੀਏ ਪੁਲਾੜ ਦੇ ਪੰਧ ਵਿਚ 9 ਉਪਗ੍ਰਹਿ ਸਫਲਤਾਪੂਰਵਕ ਭੇਜੇ। ਇਹ ਸਮੁੰਦਰ ਆਧਾਰਿਤ ਦੂਜਾ ਲਾਂਚ ਮਿਸ਼ਨ ਹੈ। ਚਾਈਨਾ ਡੇਲੀ ਨੇ ਖਬਰ ਦਿੱਤੀ ਹੈ ਕਿ ਲੌਂਗ ਮਾਰਚ-11 ਪਰਿਵਾਰ ਦੇ 10ਵੇਂ ਮੈਂਬਰ ਲੌਂਗ ਮਾਰਚ 11 ਐੱਚ.ਵਾਈ.2 ਨੂੰ ਸਵੇਰੇ 9.22 'ਤੇ ਦੇਬੋ 3 ਤੋਂ ਲਾਂਚ ਕੀਤਾ ਗਿਆ।
ਦੇਬੋ 3 ਸਮੁੰਦਰੀ ਜਹਾਜ਼ ਦਾ ਆਟੋਮੈਟਿਕ ਉੱਪਰੀ ਹਿੱਸਾ ਹੈ, ਜਿਸ ਵਿਚ ਮਿਸ਼ਨ ਦੇ ਲਈ ਤਬਦੀਲੀ ਕੀਤੀ ਗਈ ਸੀ। 9 ਉਪਗ੍ਰਹਿ ਜਿਲਿਨ-1 ਗਾਓਫੇ 03-1 ਸਮੂਹ ਨਾਲ ਸਬੰਧਤ ਹਨ। ਖਬਰ ਵਿਚ ਕਿਹਾ ਗਿਆ ਹੈ ਕਿ ਕਰੀਬ 13 ਮਿੰਟ ਬਾਅਦ 535 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਬਾਅਦ ਇਸ ਨੇ 9 ਜਿਲਿਨ 1 ਉੱਚ-ਰੈਜੋਲੂਸ਼ਨ ਧਰਤੀ ਨਿਗਰਾਨੀ ਉਪਗ੍ਰਹਿ ਨੂੰ ਸੂਰਜ ਦੇ ਸਥਿਰ ਪੰਧ ਵਿਚ ਸਥਾਪਿਤ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸੰਸਦ ਨੇ ਜਾਧਵ ਸੰਬੰਧੀ ਬਿੱਲ ਦੀ ਮਿਆਦ ਚਾਰ ਮਹੀਨੇ ਵਧਾਈ
ਤਿੰਨ ਉਪਗ੍ਰਹਿ ਵੀਡੀਓ ਲੈਣਗੇ ਅਤੇ ਬਾਕੀ 6 ਤਸਵੀਰਾਂ ਲੈਣਗੇ। ਹਰੇਕ ਉਪਗ੍ਰਹਿ ਜਿਲਿਨ ਸੂਬੇ ਦੇ ਚਾਂਗਚੁਨ ਦੇ ਚਾਂਗਗੁਆਨ ਸੈਟੇਲਾਈਟ ਤਕਨਾਲੌਜੀ ਨੇ ਵਿਕਸਿਤ ਕੀਤਾ ਅਤੇ ਹਰੇਕ ਦਾ ਵਜ਼ਨ ਕਰੀਬ 42 ਕਿਲੋਗ੍ਰਾਮ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਇਹ ਖੇਤੀ, ਜੰਗਲ, ਭੂਮੀ ਸਰੋਤ ਅਤੇ ਵਾਤਾਵਰਨ ਸੁਰੱਖਿਆ ਜਿਹੇ ਖੇਤਰਾਂ ਵਿਚ ਉਪਭੋਗਤਾਵਾਂ ਨੂੰ ਰਿਮੋਟ-ਸੈਸਿੰਗ ਸੇਵਾ ਮੁਹੱਈਆ ਕਰਾਏਗਾ।
4 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ 'ਚੋਂ ਕੱਢਣ ਦੀ ਅਦਾਲਤ ਨੇ ਦਿੱਤੀ ਮਨਜ਼ੂਰੀ
NEXT STORY