ਵਾਸ਼ਿੰਗਟਨ- ਅਮਰੀਕਾ ਦੀ ਨੌਂਵੀਂ ਸਰਕਟ ਅਪੀਲ ਅਦਾਲਤ ਨੇ ਸੂਡਾਨ, ਨਿਕਾਰਗੁਆ, ਹੈਤੀ ਅਤੇ ਅਲ ਸਲਵਾਡੋਰ ਤੋਂ ਗੈਰ-ਕਾਨੂੰਨੀ ਰੂਪ ਨਾਲ ਆਏ ਅਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਣ ਲਈ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਟਰੰਪ ਪ੍ਰਸ਼ਾਸਨ ਨੇ ਅਸਥਾਈ ਸੁਰੱਖਿਆ ਸਥਿਤੀ (ਟੀ. ਪੀ. ਐੱਸ.) ਨੂੰ ਖਤਮ ਕਰਕੇ ਇਨ੍ਹਾਂ ਦੇਸ਼ਾਂ ਤੋਂ ਨਾਜਾਇਜ਼ ਤਰੀਕੇ ਨਾਲ ਆਏ ਅਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਸੀ, ਜਿਸ 'ਤੇ ਸੈਨ ਫਰਾਂਸਿਸਕੋ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ। ਅਮਰੀਕੀ ਸਰਕਾਰ ਨੇ ਇਸ ਸਬੰਧ ਵਿਚ ਜ਼ਿਲ੍ਹਾ ਅਦਾਲਤ ਦੇ ਨਿਰਦੇਸ਼ ਨੂੰ ਅਪੀਲ ਅਦਾਲਤ ਵਿਚ ਚੁਣੌਤੀ ਦਿੱਤੀ ਸੀ।
ਸਰਕਾਰ ਨੇ ਆਪਣੀ ਅਪੀਲ ਵਿਚ ਕਿਹਾ ਸੀ ਕਿ ਇਸ ਸਬੰਧ ਵਿਚ ਸਹੀ ਹੁਕਮ ਨਹੀਂ ਦਿੱਤਾ ਗਿਆ ਸੀ। ਅਪੀਲ ਅਦਾਲਤ ਨੇ ਸੋਮਵਾਰ ਨੂੰ ਆਪਣੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਟੀ. ਪੀ. ਐੱਸ. ਕਾਨੂੰਨ ਨੂੰ ਪੜ੍ਹਿਆ ਅਤੇ ਉਸ ਦੇ ਆਧਾਰ 'ਤੇ ਅਸੀਂ ਅਮਰੀਕੀ ਮਨੋਵਿਗਿਆਨਕ ਸੰਗਠਨ ਦੇ ਇਸ ਸਬੰਧ ਵਿਚ ਨਿਆਂਇਕ ਸਮੀਖਿਆ ਕਰਨ ਦੀ ਅਪੀਲ ਨੂੰ ਖਾਰਜ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਸੈਨ ਫਰਾਂਸਿਸਕੋ ਦੀ ਅਦਾਲਤ ਨੇ 2018 ਵਿਚ ਇਨ੍ਹਾਂ ਚਾਰਾਂ ਦੇਸ਼ਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਅਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਸੀ।
ਪਾਕਿ ਸੰਸਦ ਨੇ ਜਾਧਵ ਸੰਬੰਧੀ ਬਿੱਲ ਦੀ ਮਿਆਦ ਚਾਰ ਮਹੀਨੇ ਵਧਾਈ
NEXT STORY