ਬੀਜਿੰਗ (ਭਾਸ਼ਾ)— ਚੀਨੀ ਮਾਹਰਾਂ ਨੇ ਦੇਸ਼ ਵਿਚ ਵੱਧਦੇ ਹਵਾ ਪ੍ਰਦੂਸ਼ਣ ਲਈ ਹੇਅਰ ਸਪ੍ਰੇ, ਪਰਫਿਊਮ ਅਤੇ ਏਅਰ ਰਿਫਰੈਸ਼ਰ ਵਿਚ ਪਾਏ ਜਾਣ ਵਾਲੇ ਵੋਲਾਟਾਈਲ ਜੈਵਿਕ ਮਿਸ਼ਰਣ ਨੂੰ ਜ਼ਿੰਮੇਵਾਰ ਦੱਸਿਆ ਹੈ। ਸੋਮਵਾਰ ਨੂੰ ਬੀਜਿੰਗ ਵਿਚ ਛਾਈ ਜ਼ਬਰਦਸਤ ਧੁੰਦ ਦੌਰਾਨ ਮਾਹਰਾਂ ਦਾ ਇਹ ਬਿਆਨ ਆਇਆ ਹੈ। ਬੀਜਿੰਗ ਵਿਚ ਹਵਾ ਦੀ ਗੁਣਵੱਤਾ ਸੂਚੀ 213 ਤੱਕ ਪਹੁੰਚ ਗਈ, ਜਿਸ ਦਾ ਵਰਗੀਕਰਣ ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ.ਓ.) ਨੇ ਸਿਹਤ ਲਈ ਬਹੁਤ ਜ਼ਿਆਦਾ ਖਤਰਨਾਕ ਸ਼੍ਰੇਣੀ ਦੇ ਰੂਪ ਵਿਚ ਕੀਤਾ ਹੈ। ਬੀਜਿੰਗ ਵਿਚ 2 ਕਰੋੜ 10 ਲੱਖ ਤੋਂ ਵਧੇਰੇ ਲੋਕ ਰਹਿੰਦੇ ਹਨ। ਇੱਥੇ ਹਰ ਸਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਰਹਿੰਦੀ ਹੈ। ਹਾਲ ਦੇ ਸਾਲਾਂ ਵਿਚ ਸਰਕਾਰ ਵੱਲੋਂ ਸ਼ੁਰੂ ਕੀਤੇ ਉਪਾਆਂ ਦੇ ਬਾਅਦ ਤੋਂ ਪ੍ਰਦੂਸ਼ਣ ਵਿਚ ਕੁਝ ਹੱਦ ਤੱਕ ਕਮੀ ਆਈ ਹੈ।
ਸਾਲ 2015 ਤੋਂ ਕੀਤੇ ਗਏ ਇਨ੍ਹਾਂ ਉਪਾਆਂ ਵਿਚ ਕੋਲੇ ਦੀ ਸੀਮਤ ਵਰਤੋਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਖੇਤਰ ਤੋਂ ਬਾਹਰ ਟਰਾਂਸਫਰ ਕਰਨਾ ਸ਼ਾਮਲ ਹੈ। ਚੀਨ ਸਾਲਾਂ ਤੋਂ ਧੁੰਦ ਵਿਰੁੱਧ ਸਖਤ ਸੰਘਰਸ਼ ਕਰਦਾ ਰਿਹਾ ਹੈ। ਇਸ ਨੇ ਕੁਝ ਚੀਨੀ ਖੇਤਰਾਂ ਵਿਚ ਜੀਵਨ ਦੀ ਸੰਭਾਵਨਾ ਵਿਚ ਕਟੌਤੀ ਕੀਤੀ ਹੈ। ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਜ਼ਬਰਦਸਤ ਪ੍ਰਦੂਸ਼ਣ ਦੇ ਦਿਨਾਂ ਵਿਚ ਖੁਦ ਨੂੰ ਬਚਾਉਣ ਲਈ ਮਾਸਕ ਅਤੇ ਏਅਰ ਪਿਓਰੀਫਾਇਰ ਖਰੀਦਣ ਲਈ ਕਿਹਾ ਹੈ। ਬੀਜਿੰਗ ਵਿਚ ਪ੍ਰਦੂਸ਼ਣ ਲਈ ਚਾਰ ਪੱਧਰੀ ਚਿਤਾਵਨੀ ਪ੍ਰਣਾਲੀ ਹੈ, ਜਿਸ ਵਿਚ ਉੱਚਤਮ ਚਿਤਾਵਨੀ ਲਾਲ ਹੈ ਇਸ ਮਗਰੋਂ ਨਾਰੰਗੀ, ਫਿਰ ਪੀਲੀ ਅਤੇ ਅਖੀਰ ਵਿਚ ਨੀਲੀ ਚਿਤਾਵਨੀ ਹੁੰਦੀ ਹੈ। ਨਾਰੰਗੀ ਚਿਤਾਵਨੀ ਦਾ ਮਤਲਬ ਹੈ ਕਿ ਹਵਾ ਗੁਣਵੱਤਾ ਸੂਚੀ ਦੇ ਲਗਾਤਾਰ ਤਿੰਨ ਦਿਨਾਂ ਲਈ 200 ਤੋਂ ਵਧੇਰੇ ਹੋਣ ਦਾ ਅਨੁਮਾਨ ਹੈ। ਹਾਈ ਐਲਰਟ ਦੌਰਾਨ ਭਾਰੀ ਪ੍ਰਦੂਸ਼ਿਤ ਗੱਡੀਆਂ ਅਤੇ ਨਿਰਮਾਣ ਕੂੜ੍ਹੇ ਵਾਲੇ ਟਰੱਕਾਂ ਦੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕੁਝ ਨਿਰਮਾਣ ਫਰਮਾਂ ਵੱਲੋਂ ਉਤਪਾਦਨ ਵਿਚ ਕਟੌਤੀ ਕੀਤੀ ਜਾਂਦੀ ਹੈ। ਬੀਜਿੰਗ ਸਿਟੀ ਵਾਤਾਵਰਣ ਪ੍ਰੋਟੈਕਸ਼ਨ ਬਿਊਰੋ ਨੇ ਵੀਰਵਾਰ ਨੂੰ ਦੱਸਿਆ ਕਿ ਜਨਵਰੀ ਤੋਂ ਸਤੰਬਰ ਤੱਕ, ਬੀਜਿੰਗ ਵਿਚ ਪੀ.ਐੱਮ. 2.5 ਦੇ ਔਸਤ ਗਾੜ੍ਹੇਪਣ ਵਿਚ ਬੀਤੇ ਸਾਲ ਦੀ ਤੁਲਨਾ ਵਿਚ 16.7 ਫੀਸਦੀ ਦੀ ਗਿਰਾਵਟ ਹੋਈ ਹੈ। ਬੀਜਿੰਗ ਅਤੇ ਚੀਨ ਦੇ ਉੱਤਰੀ ਹਿੱਸੇ ਵਿਚ ਭਾਰੀ ਪ੍ਰਦੂਸ਼ਣ ਅਤੇ ਆਟੋਮੋਬਾਇਲ ਦੀ ਨਿਕਾਸੀ ਕਾਰਨ ਪ੍ਰਦੂਸ਼ਣ ਦੇ ਕਾਰਨਾਂ 'ਤੇ ਕਈ ਅਧਿਐਨ ਕੀਤੇ ਗਏ ਹਨ। ਮਾਹਰਾਂ ਨੇ ਹੁਣ ਸ਼ਹਿਰ ਵਿਚ ਖਰਾਬ ਹਵਾ ਗੁਣਵੱਤਾ ਲਈ ਅਸਥਿਰ ਜਾਂ ਵੋਲਾਟਾਈਲ ਜੈਵਿਕ ਮਿਸ਼ਰਣ (ਵੀ.ਓ.ਸੀ.) ਨੂੰ ਜ਼ਿੰਮੇਵਾਰ ਦੱਸਿਆ ਹੈ। ਵੀ.ਓ.ਸੀ. ਕਾਰਬਨ ਆਧਾਰਿਤ ਰਸਾਇਣਾਂ ਦਾ ਸਮੂਹ ਹੈ ਜੋ ਕਮਰੇ ਦੇ ਤਾਪਮਾਨ 'ਤੇ ਆਸਾਨੀ ਨਾਲ ਭਾਫ ਬਣ ਜਾਂਦਾ ਹੈ। ਪੇਂਟ ਅਤੇ ਸਫਾਈ ਉਤਪਾਦਾਂ ਜਿਵੇਂ ਕਈ ਆਮ ਘਰੇਲੂ ਸਮੱਗਰੀ ਤੇ ਉਤਪਾਦਾਂ ਤੋਂ ਵੀ ਵੀ.ਓ.ਸੀ. ਨਿਕਲਦਾ ਹੈ।
ਟਰੰਪ ਦੀ ਭਾਰਤ ਸਣੇ ਦੁਨੀਆ ਭਰ ਦੇ ਪ੍ਰਵਾਸੀਆਂ ਲਈ ਵਾਰਨਿੰਗ
NEXT STORY